ਬਹੁ-ਵਿਧਾਵੀ ਚਰਚਿਤ ਲੇਖਕ ਮਲਕੀਅਤ ਸਿੰਘ ਔਜਲਾ ਦਾ ਕਰਵਾਇਆ ਗਿਆ ਰੂਬਰੂ – ਮਨਮੋਹਨ ਸਿੰਘ ਦਾਊਂ

ਖਰੜ (ਸਹਿਜਧਾਰਾ ਬਿਊਰੋ), 06 ਸਤੰਬਰ:

ਸਮਾਗਮ ਦੇ ਦੂਜੇ ਦੌਰ ਵਿੱਚ ਪ੍ਰਸਿੱਧ ਲੇਖਕ ਮਲਕੀਅਤ ਸਿੰਘ ਔਜਲਾ ਨੂੰ ਸਨਮਾਨਿਤ ਕੀਤਾ ਗਿਆ। ਮਲਕੀਅਤ ਸਿੰਘ ਔਜਲਾ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਵੱਲੋਂ ਦਿੱਤੀ ਗਈ, ਜਿਸ ਵਿੱਚ ਉਨਾਂ ਨੇ ਔਜਲਾ ਜੀ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਮਲਕੀਅਤ ਸਿੰਘ ਔਜਲਾ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਅਧਿਕਾਰੀ ਹਨ, ਪਰ ਫਿਰ ਵੀ ਉਹ ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜ ਕੇ ਕੰਮ ਕਰ ਰਹੇ ਹਨ ਜੋ ਕਿ ਵੱਡੀ ਗੱਲ ਹੈ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਨਿਮਰ ਅਤੇ ਮਿਲਾਪੜੇ ਸੁਭਾਅ ਦੀ ਤਾਰੀਫ ਕਰਦਿਆਂ ਮਲਕੀਅਤ ਸਿੰਘ ਔਜਲਾ ਵੱਲੋਂ ਸਾਹਿਤ ਅਤੇ ਸਮਾਜ ਪ੍ਰਤੀ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਤ ਸਿੰਘ ਔਜਲਾ ਨੇ ਆਪਣੇ ਸਹਿਤਕ ਸਫਰ ਬਾਰੇ ਦੱਸਦਿਆਂ ਕਿਹਾ ਕਿ ਉਹ ਸਾਹਿਤ ਦੀ ਰਚਨਾ ਸਕੂਲ ਸਮੇਂ ਤੋਂ ਹੀ ਕਰਨ ਲੱਗ ਪਏ ਸਨ। ੳਹਨਾਂ ਨੇ ਚੰਡੀਗੜ੍ਹ ਵਸਾੳਣ ਲਈ ਪੁਆਧ ਖੇਤਰ ਦੇ 28 ਪਿੰਡਾਂ ਦੇ ਉਜਾੜੇ ਸਬੰਧੀ ਆਪਣੀ ਮਸ਼ਹੂਰ ਰਚਨਾ ਸਾਂਝੀ ਕੀਤੀ। ਮਲਕੀਅਤ ਸਿੰਘ ਔਜਲਾ ਬਾਰੇ ਭੁਪਿੰਦਰ ਸਿੰਘ ਝੱਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹਾਜ਼ਰੀਨ ਉਨ੍ਹਾਂ ਦੀ ਸਾਹਿਤਕ ਘਾਲਣਾ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਮਲਕੀਅਤ ਸਿੰਘ ਔਜਲਾ ਨੂੰ ਸਭਾ ਵੱਲੋਂ ਲੋਈ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀ ਤੇ ਭੰਗੜਾ ਕਲਾਕਾਰ ਭੁਪਿੰਦਰ ਸਿੰਘ ਝੱਜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
