ਮੁੱਖ ਮੰਤਰੀ ਪੰਜਾਬ ਕਰਨਗੇ ‘ਪੰਜਾਬ ਦਾ ਇਤਿਹਾਸ’ ਦਾ ਲੋਕ ਅਰਪਣ)
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ (1980 ਸਫ਼ਿਆਂ ‘ਚ ਫੈਲਿਆ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ) ਪੰਜਾਬ ਦੀ ਉਪਜਾਊ ਜ਼ਮੀਨ, ਇਤਿਹਾਸਕ ਜ਼ਖ਼ਮਾਂ ਅਤੇ ਅਣਖੀ ਜ਼ਮੀਰ ਦੀ ਇਹ ਗਾਥਾ)
ਪੰਜਾਬ ਦੇ ਪੁਨਰ-ਨਿਰਮਾਣ ਅਤੇ ਰੰਗਲੇ ਭਵਿੱਖ ਦੀ ਸਿਰਜਣਾ ਲਈ 4 ਅਕਤੂਬਰ 2026 ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਸ. ਭਗਵੰਤ ਸਿਂਘ ਮਾਨ ਮਾਣਯੋਗ ਮੁੱਖ ਮੰਤਰੀ ਪੰਜਾਬ ਆਪਣੇ ਕਰ ਕਮਲਾਂ ਨਾਲ ਸੰਸਾਰ ਵਿਚ ਵਸਦੇ ਸਮੂਹ ਪੰਜਾਬੀਆਂ ਨੂੰ ਅਰਪਿਤ ਕਰਨਗੇ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਇੰਦੂ ਬਾਂਗਾ ਵੱਲੋਂ ਕੀਤੀ ਜਾਵੇਗੀ।ਸਭ ਨੂੰ ਇਸ ਇਤਿਹਾਸਕ ਮੌਕੇ ਸ਼ਾਮਿਲ ਹੋਣ ਹਾਰਦਿਕ ਸੱਦਾ ਹੈ। ਇਹ ਅਪੀਲ ਉੱਘੇ ਸ਼ਾਇਰ ਤੇ ਚਿੱਤਰਕਾਰ,ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ਕੀਤੀ। ਉਹਨਾਂ ਅਗਾਂਹ ਕਿਹਾ ਇਹਨਾਂ ਪੁਸਤਕਾਂ ਨੂੰ ਪੰਜਾਬੀ ਦੇ ਚੋਟੀ ਦੇ ਵਿਦਵਾਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਨਾਲ ਸ਼ਿੰਗਾਰਿਆ ਹੈ। ਹੋਰ ਜੋੜਦੇ ਉਹਨਾਂ ਕਿਹਾ ਕਿ ਇਹ ਕਿਤਾਬ ਆਪਣਾ ਇਤਿਹਾਸਕ ਮੁਕਾਮ ਬਣਾਏਗੀ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਰਾਹ- ਦਸੇਰੀ ਹੋਵੇਗੀ।
ਉਹਨਾਂ ਕਿਤਾਬ ਵਿਚਲੇ ਲੇਖਕਾਂ ਦੇ ਨਾਮ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਪੁਸਤਕਾਂ ਉਹਨਾਂ ਦੇ ਅੱਠ ਮਹੀਨਿਆਂ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਇਸ ਕਿਤਾਬ ਦੇ ਸੰਪਾਦਕ ਸਵਰਨਜੀਤ ਸਵੀ, ਡਾ. ਯੋਗਰਾਜ, ਡਾ. ਅਕਾਲ ਅੰਮ੍ਰਿਤ ਕੌਰ ਹਨ ਅਤੇ ਵੱਖ ਵੱਖ ਲੇਖਕਾਂ ਦੇ ਲੇਖਕ : ਅਮਰਜੀਤ ਸਿੰਘ ਗਰੇਵਾਲ, ਡਾ. ਦਿਵਜੋਤ ਕੌਰ ਸੰਧੂ, ਡਾ. ਸਤਿੰਦਰ ਕੌਰ ਸੁਨੈਨਾ, ਡਾ. ਬਲਜੀਤ ਸਿੰਘ ਵਿਰਕ, ਡਾ. ਅਮਨਪ੍ਰੀਤ ਕੌਰ, ਡਾ. ਸਵਾਤੀ ਮਹਿਤਾ, ਡਾ. ਬਲਜੀਤ ਕੌਰ, ਡਾ. ਸੁਥਰਾ ਗੁਪਤਾ, ਡਾ. ਗੁਰਸ਼ਿੰਦਰ ਸਿੰਘ ਬਾਜਵਾ, ਡਾ. ਸਰਬਜੀਤ ਸਿੰਘ ਮਾਨ, ਡਾ. ਮੇਘਾ ਸਲਵਾਨ, ਡਾ. ਰਾਜ ਕੁਮਾਰ ਹੰਸ, ਡਾ. ਪ੍ਰਵੀਨ ਕੁਮਾਰ, ਡਾ. ਹਰਿੰਦਰ ਕੌਰ ਸੋਹਲ, ਡਾ. ਦੀਪਾ ਸਿਕੰਦ, ਡਾ. ਮਨਮੋਹਨ, ਡਾ. ਕੁਲਦੀਪ ਸਿੰਘ, ਡਾ. ਰਵਿੰਦਰ ਕੁਮਾਰ, ਇੰਜ. ਜਸਵੰਤ ਸਿੰਘ ਜ਼ਫ਼ਰ, ਇੰਜ. ਐੱਚ. ਐੱਸ ਬੇਦੀ, ਡਾ. ਰਾਜਵਿੰਦਰ ਕੌਰ, ਡਾ. ਬਰਵੰਤ ਸਿੰਘ ਸੰਧੂ, ਡਾ. ਮਨਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਲਜੀਤ ਕੌਰ ਰਿਆੜ, ਹਰਪ੍ਰੀਤ ਕੁਮਾਰ, ਸੁਰਿੰਦਰ ਸਿੰਘ ਸੇਖੋਂ, ਡਾ. ਮਹਿਤਾਬ ਕੌਰ, ਡਾ. ਸਰੋਜ ਰਾਣੀ, ਡਾ. ਸਿਮਰਨਜੀਤ ਸਿੰਘ, ਭੀਮ ਰਾਜ ਗਰਗ ਹਨ।