ਸਤਵਿੰਦਰ ਸਿੰਘ ਮੜੌਲਵੀ ਦੀਆਂ ਕਹਾਣੀਆਂ ‘ਤੇ ਹੋਈ ਵਿਚਾਰ ਚਰਚਾ

ਅਮਰੀਕ ਸਿੰਘ ਹੈਪੀ ਅਤੇ ਬਲਵਿੰਦਰ ਸਿੰਘ ਢਿੱਲੋਂ ਦਾ ਕੀਤਾ ਗਿਆ ਸਨਮਾਨ
ਪੰਜਾਬੀ ਸਾਹਿਤ ਸਭਾ (ਰਜਿ.) ਖਰੜ ਦੀ ਇਕੱਤਰਤਾ ਵਿੱਚ ਚੱਲਿਆ ਰਚਨਾਵਾਂ ਦਾ ਦੌਰ
ਖਰੜ (ਸਹਿਜਧਾਰਾ ਬਿਊਰੋ), 04 ਅਕਤੂਬਰ: ਪੰਜਾਬੀ ਸਾਹਿਤ ਸਭਾ (ਰਜਿ:) ਖਰੜ ਦੀ ਮਹੀਨਾਵਾਰ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਕਾਰਜਕਾਰੀ ਇੰਜੀਨੀਅਰ (ਰਿਟਾ:) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਬਲਵਿੰਦਰ ਸਿੰਘ ਢਿੱਲੋਂ, ਪ੍ਰਸਿੱਧ ਕਹਾਣੀਕਾਰ ਪਰਮਜੀਤ ਮਾਨ ਸ਼ਾਮਿਲ ਹੋਏ। ਸ਼ੁਰੂਆਤ ਵਿੱਚ ਪ੍ਰਸਿੱਧ ਹਾਸਰਸ ਲੇਖਕ ਕੇ.ਐਲ. ਗਰਗ ਅਤੇ ਪ੍ਸਿੱਧ ਫੋਟੋਗਰਾਫਰ ਹਰਭਜਨ ਸਿੰਘ ਬਾਜਵਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

ਇਸ ਤੋਂ ਉਪਰੰਤ ਰਚਨਾਵਾਂ ਦੇ ਚੱਲੇ ਦੌਰ ਵਿੱਚ ਬੰਤ ਸਿੰਘ, ਦਲਬੀਰ ਸਿੰਘ ਸਰੋਆ, ਐਡਵੋਕੇਟ ਨੀਲਮ ਨਾਰੰਗ, ਗਾਇਕ ਤੇ ਗੀਤਕਾਰ ਰਾਜੂ ਨਾਹਰ, ਮੰਦਰ ਗਿੱਲ ਸਾਹਿਬ ਚੰਦੀਆ, ਅਮਰਜੀਤ ਕੌਰ ਮੋਰਿੰਡਾ, ਰਮਨ ਸੰਧੂ, ਰੁਪਿੰਦਰ ਕੌਰ ਹੁੰਦਲ, ਸੁਨੀਲਮ ਮੰਡ, ਰਤਨ ਬਾਬਕ ਵਾਲਾ, ਡਾ. ਜਸਪਾਲ ਜੱਸੀ, ਹਰਜੀਤ ਮਾਵੀ, ਸ਼ੌਕਇੰਦਰ ਕੋਰਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਰਜਿੰਦਰ ਸਿੰਘ ਕੁਰਾਲੀ ਤੇ ਮਨਮੋਹਨ ਸਿੰਘ ਦਾਊ ਨੇ ਸਤਵਿੰਦਰ ਸਿੰਘ ਮੜੌਲਵੀ ਦੀਆਂ ਕਹਾਣੀਆਂ ‘ਤੇ ਵਿਚਾਰ ਚਰਚਾ ਕੀਤੀ। ਇਸ ਉਪਰੰਤ ਬਲਵਿੰਦਰ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਹੈਪੀ ਨੂੰ ਸਾਹਿਤ ਸਭਾ ਵੱਲੋਂ ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਸਿੰਗਲ ਨੇ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਕ ਡਾ. ਜਸਪਾਲ ਜੱਸੀ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਨਾਲ ਬਾਖੂਬੀ ਨਿਭਾਇਆ।