ਗੁਜ਼ਰੇ ਜ਼ਮਾਨੇ ਦੀਆਂ ਗੱਲਾਂ/ ਮੰਦਰ ਗਿੱਲ ਸਾਹਿਬਚੰਦੀਆ
(ਮੰਦਰ ਗਿੱਲ ਸਾਹਿਬਚੰਦੀਆਂ ਬਹੁ-ਪੱਖੀ ਲੇਖਕ ਹੈ। ਮੂਲ ਰੂਪ ਵਿੱਚ ਉਹ ਗੀਤਕਾਰ, ਕੰਪੋਜ਼ਰ ਤੇ ਹੋਰ ਬਹੁਤ ਕੁਝ। ਮਾਈਕ ‘ਤੇ ਆਉਂਦਿਆਂ ਈ ਹੌਲ਼ੀ ਜਿਹੀ ਆਵਾਜ਼ ਵਿੱਚ ਜਦੋਂ ਉਹ ਸੁਰ-ਤਾਲ ਵਿੱਚ ਆਪਣਾ ਗੀਤ ਗਾਉਂਦਾ ਹੈ, ਤਾਂ ਸਮਾਂ ਰੁਕ ਜਾਂਦਾ ਹੈ। ਉਨ੍ਹਾਂ ਦਾ ਇੱਕ ਗੀਤ ਸਹਿਜਧਾਰਾ ਡਾਟ ਇਨ ਦੇ ਪਾਠਕਾਂ ਲਈ ਪੇਸ਼ ਹੈ – ਸੁਰਜੀਤ ਸੁਮਨ, ਸੰਪਾਦਕ।)
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ।
ਕੱਚੇ ਘਰ ਬੜਾ ਪਿਆਰ ਲੋਕ ਸਾਫ ਦਿਲ ਦੇ,
ਵਿਆਹ-ਸ਼ਾਦੀ, ਮੇਲਿਆਂ, ਮੁਸ਼ਹਿਰਿਆਂ ‘ਤੇ ਮਿਲਦੇ।
ਪਿੰਡ ਵਿੱਚ ਵੈਦ ਹੁੰਦੇ ਘਰੇ ਸੀ ਜਣੇਪੇ,
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ।
ਲੋਭੜ੍ਹ ਬੰਦੇ ਦਾ ਲੋਕ ਲੜ੍ਹ ਨਈ ਸੀ ਫੜ੍ਹ ਦੇ,
ਰਿਸ਼ਤਾ ਧੀ-ਭੈਣ ਦਾ ਤਸੱਲੀ ਕਰ ਕਰਦੇ।
ਥਾਂ-ਥਾਂ ਠੇਕੇ ਖੁੱਲ੍ਹੇ ਪਹਿਲਾਂ ਹੁੰਦੇ ਨਈ ਸੀ ਠੇਕੇ,
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ।
ਛੁੱਟੀਆਂ ‘ਚ ਨਾਨਕੀਂ ਜਾਂ ਭੂਆ ਕੋਲ਼ ਭੱਜਣਾ,
ਪਿੜਾਂ ਵਿੱਚ ਖੇਡਣਾ ਤੇ ਚਿੱਤ ਬੜਾ ਲੱਗਣਾ।
ਘਲਾੜੀਆਂ ਤੋਂ ਤੱਤੇ-ਤੱਤੇ ਗੁੜ ਖਾ-ਖਾ ਵੇਖੇ,
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ
ਊਠ, ਘੋੜੇ, ਗੱਡਿਆਂ ਤੇ ਸਫ਼ਰ ਸੀ ਕਮਾਲ ਦਾ,
ਡਾਕੂਆਂ ਦਾ ਦੌਰ ਰਹਿੰਦਾ ਧਿਆਨ ਜਾਨ ਮਾਲ ਦਾ।
ਜੇਠ ਹਾੜ ਗਰਮੀ ‘ਚ ਤੁਰੇ ਤੱਤੇ ਰੇਤੇ,
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ।
ਖੂਹਾਂ, ਟੋਬਿਆਂ, ਭੱਠੀਆਂ ਲੋਕਾਂ ‘ਚ ਕੀਤੀ ਏਕਤਾ,
ਪਰ ਅਫ਼ਸੋਸ ਮੁਲਕ ਲੋਟੂ ਲਾਣਿਆਂ ਵੇਚਤਾ।
ਮੰਦਰ ਗਿੱਲ ਦੇ ਰੁੱਠੇ ਮੁੱਢ ਦੇ ਚੇਹਤੇ,
ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਤੇ ਭੁਲੇਖੇ।
ਭੁੱਲੇ ਨਈਉਂ ਜਾਂਦੇ ਵਾਰ-ਵਾਰ ਆਓਂਦੇ ਚੇਤੇ।
ਮੰਦਰ ਗਿੱਲ ਸਾਹਿਬਚੰਦੀਆ, ਗੀਤਕਾਰ ਕੰਪੋਜ਼ਰ,
ਸਾਹਿਬ ਚੰਦ (ਸ਼੍ਰੀ ਮੁਕਤਸਰ ਸਾਹਿਬ) – 99155 97966