ਨਾਰੇਸ਼ ਪੁਰੰਗ, ਵਿਸ਼ੇਸ਼ ਸਕੱਤਰ/ ਮੰਤਰੀ ਅਤੇ ਰਾਕੇਸ਼ ਛੱਤਵਾਲ, ਨਿੱਜੀ ਸਹਾਇਕ ਨੂੰ ਦਿੱਤੀ ਗਈ ਸ਼ਾਨਦਾਰ ਵਿਦਾਇਗੀ ਪਾਰਟੀ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 30 ਸਤੰਬਰ: ਪੰਜਾਬ ਸਿਵਲਸਕੱਤਰੇਤ,ਚੰਡੀਗੜ ਦੇ ਨਿੱਜੀ ਅਮਲਾ ਕਾਡਰ ਦੇ ਦੋ ਅਧਿਕਾਰੀਆਂ ਦੀ ਅੱਜ ਰਿਟਾਇਰਮੈਂਟ ਹੋਈ, ਜਿਸ ਸਬੰਧ ਵਿੱਚ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ), ਚੰਡੀਗੜ ਵੱਲੋਂ ਅੱਜ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਨਿੱਜੀ ਸਕੱਤਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਅੱਜ ਦੀ ਇਸ ਪਾਰਟੀ ਵਿੱਚ ਨਿੱਜੀ ਅਮਲੇ ਦੀ ਭਰਵੀਂ ਇਕੱਤਰਤਾ ਹੋਈ, ਜਿਸ ਦੌਰਾਨ ਨਾਰੇਸ਼ ਪੁਰੰਗ, ਵਿਸ਼ੇਸ਼ ਸਕੱਤਰ/ ਮੰਤਰੀ ਜੋ ਕਿ ਇਸ ਵੇਲੇ ਮੁੱਖ ਮੰਤਰੀ, ਪੰਜਾਬ ਨਾਲ ਤੈਨਾਤ ਸਨ ਅਤੇ ਰਾਕੇਸ਼ ਛੱਤਵਾਲ, ਨਿੱਜੀ ਸਹਾਇਕ ਨੂੰ ਉਹਨਾਂ ਦੀ ਰਿਟਾਇਰਮੈਂਟ ਮੌਕੇ ਸਨਮਾਨ ਚਿੰਨ੍ਹ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਾਰੇਸ਼ ਪੁਰੰਗ ਦੇ ਬਾਰੇ ਸਨਮਾਨ-ਪੱਤਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ਼ੁਦੇਸ਼ ਕੁਮਾਰੀ, ਨਿੱਜੀ ਸਕੱਤਰ ਅਤੇ ਰਾਕੇਸ਼ ਛਤਵਾਲ ਦੇ ਬਾਰੇ ਸਨਮਾਨ-ਪੱਤਰ ਐਸੋਸੀਏਸ਼ਨ ਦੇ ਵਿੱਤ ਸਕੱਤਰ ਜਸਬੀਰ ਕੌਰ, ਸਕੱਤਰ/ ਮੰਤਰੀ ਵੱਲੋਂ ਪੜ੍ਹਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ। ਐਸੋਸੀਏਸ਼ਨ ਦੇ ਸਲਾਹਕਾਰ ਕਰਤਾਰ ਸਿੰਘ ਛੀਨਾ, ਨਿੱਜੀ ਸਕੱਤਰ ਵੱਲੋਂ ਵੀ ਦੋਵਾਂ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਹਰਮਿੰਦਰ ਖੁਰਮੀ, ਦਫਤਰ ਸਕੱਤਰ ਰਣਜੀਤ ਸਿੰਘ, ਕਾਰਜਕਾਰੀ ਮੈਂਬਰਜ਼ ਭੁਪਿੰਦਰ ਸਿੰਘ ਸੰਧੂ, ਰਵਿੰਦਰ ਕੁਮਾਰ ਅਤੇ ਜਸਪਾਲ ਸਿੰਘ ਵੱਲੋਂ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਗਈ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਜਗਤਾਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸੈਣੀ, ਜਸਪਾਲ ਸਿੰਘ ਬੇਗੜਾ, ਕੁਲਦੀਪ ਸਿੰਘ, ਬਲਕਾਰ ਸਿੰਘ ਚਾਹਲ, ਜਸਵਿੰਦਰ ਕੌਰ, ਪਰਵੀਨ ਅਰੋੜਾ, ਪਰਵਿੰਦਰ ਕੌਰ, ਬਲਵਿੰਦਰ ਕੌਰ, ਤਰਲੋਚਨ ਕੌਰ, ਰਾਜਿੰਦਰ ਕੌਰ, ਮਹਿੰਦਰ ਕੌਰ, ਮਮਤਾ ਰਾਣੀ, ਕਰਮਜੀਤ ਕੌਰ, ਬਲਜੀਤ ਕੌਰ, ਗੁਰਵਿੰਦਰ ਕੌਰ, ਹਰਭਜਨ ਸਿੰਘ, ਗੁਰਭੇਜ ਸਿੰਘ, ਗੁਰਮੀਤ ਸਿੰਘ, ਸਤਿਬੀਰ ਕੌਰ, ਹਰਮਿੰਦਰ ਕੌਰ, ਪ੍ਰਭਦੀਪ ਕੌਰ, ਅਰਵਿੰਦ ਭਾਟੀਆ, ਸੁਰਮੁਖ ਸਿੰਘ, ਹਰਵਿੰਦਰ ਸਿੰਘ, ਰੰਜਨ ਬਾਲਾ, ਪੂਨਮ ਬਾਲਾ, ਪੂਨਮ ਸ਼ਰਮਾ, ਰੁਪਿੰਦਰ ਕੌਰ, ਉਮਾ ਸ਼ਰਮਾਂ, ਨਿਰਮਲਾ ਰਾਣੀ, ਮਨਜੀਤ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ ਖਾਰਾ ਸਮੇਤ ਹੋਰ ਬੁਹੁਤ ਸਾਰਿਆਂ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਆਪਣੀਆਂ ਕਾਵਿ- ਵਨੰਗੀਆਂ ਵੀ ਪੇਸ਼ ਕੀਤੀਆਂ ਗਈਆਂ।