ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਹੋਈਆਂ ਪਦ-ਉਨਤੀਆਂ – ਤਰਲੋਚਨ ਕੌਰ ਬਣੇ ਵਿਸ਼ੇਸ਼ ਸਕੱਤਰ/ ਮੰਤਰੀ ਅਤੇ ਹਰੀ ਸਿੰਘ ਬਣੇ ਸਕੱਤਰ/ ਮੰਤਰੀ – ਮਲਕੀਅਤ ਸਿੰਘ ਔਜਲਾ

ਚੰਡੀਗੜ (ਸਹਿਜਧਾਰਾ ਬਿਊਰੋ), 01 ਅਕਤੂਬਰ: ਪੰਜਾਬ ਸਿਵਲ ਸਕੱਤਰੇਤ ਚੰਡੀਗੜ ਦੇ ਨਿੱਜੀ ਅਮਲੇ ਦੇ ਦੋ ਅਧਿਕਾਰੀਆਂ ਦੀ ਪਦ-ਉਨਤੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ‘ਤੇ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਚੰਡੀਗੜ ਨੇ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਸਮੇਂ-ਸਿਰ ਹੁਕਮ ਜਾਰੀ ਕਰਨ ਲਈ ਸਕੱਤਰੇਤ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਨਿੱਜੀ ਸਕੱਤਰ ਨੇ ਦੱਸਿਆ ਕਿ ਅੱਜ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਤਰੱਕੀ ਦੇ ਦੋ ਬੁਲੇਟਿਨ ਜਾਰੀ ਕੀਤੇ ਗਏ। ਪਹਿਲੇ ਹੁਕਮਾਂ ਵਿੱਚ ਤਰਲੋਚਨ ਕੌਰ, ਸਕੱਤਰ/ ਮੰਤਰੀ ਨੂੰ ਪਦ-ਉਨੱਤ ਕਰਕੇ ਵਿਸ਼ੇਸ਼ ਸਕੱਤਰ/ ਮੰਤਰੀ ਬਣਾਇਆ ਗਿਆ ਹੈ। ਉਹਨਾਂ ਦੀ ਪਦ-ਉਨਤੀ ਬੀਤੇ ਕੱਲ੍ਹ ਨਾਰੇਸ਼ ਪੁਰੰਗ, ਵਿਸ਼ੇਸ਼ ਸਕੱਤਰ/ ਮੰਤਰੀ ਦੀ ਰਿਟਾਇਰਮੈਂਟ ਕਾਰਨ ਖਾਲੀ ਹੋਈ ਅਸਾਮੀ ਵਿਰੁੱਧ ਕੀਤੀ ਗਈ ਹੈ। ਇਸੇ ਤਰਾਂ ਹਰੀ ਸਿੰਘ, ਨਿੱਜੀ ਸਕੱਤਰ ਨੂੰ ਪਦ-ਉਨਤ ਕਰਦੇ ਹੋਏ ਸਕੱਤਰ/ ਮੰਤਰੀ ਬਣਾਇਆ ਗਿਆ ਹੈ। ਉਨਾਂ ਦੀ ਇਹ ਪਦ-ਉਨਤੀ ਤਰਲੋਚਨ ਕੌਰ, ਸਕੱਤਰ/ ਮੰਤਰੀ ਦੀ ਪਦ-ਉਨਤੀ ਉਪਰੰਤ ਖਾਲੀ ਹੋਈ ਅਸਾਮੀ ਵਿਰੁੱਧ ਕੀਤੀ ਗਈ ਹੈ। ਸਕੱਤਰੇਤ ਦੇ ਪਦ-ਉਨਤ ਹੋਏ ਇਹਨਾਂ ਦੋਵਾਂ ਅਧਿਕਾਰੀਆਂ ਵੱਲੋਂ ਆਪਣੇ ਨਵੇਂ ਅਹੁਦੇ ਅਨੁਸਾਰ ਡਿਊਟੀ ਜੁਆਇੰਨ ਕਰ ਲਈ ਗਈ ਹੈ।
ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਉਪ ਪ੍ਰਧਾਨ ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਜਸਬੀਰ ਕੌਰ, ਜਨਰਲ ਸਕੱਤਰ ਗੁਰਚਰਨ ਸਿੰਘ, ਸੰਯੁਕਤ ਸਕੱਤਰ ਹਰਮਿੰਦਰ ਖੁਰਮੀ, ਦਫਤਰ ਸਕੱਤਰ ਰਣਜੀਤ ਸਿੰਘ, ਸਲਾਹਕਾਰ ਕਰਤਾਰ ਸਿੰਘ ਛੀਨਾ, ਸਕੱਤਰ ਜਨਰਲ ਬਲਕਾਰ ਸਿੰਘ ਚਾਹਲ ਅਤੇ ਕਾਰਜਕਾਰੀ ਅਹੁਦੇਦਾਰਾਂ ਵਿੱਚੋਂ ਸੁਖਵਿੰਦਰ ਕੌਰ, ਪਰਵਿੰਦਰ ਕੌਰ, ਜਸਵਿੰਦਰ ਕੌਰ, ਭੁਪਿੰਦਰ ਸਿੰਘ ਸੰਧੂ, ਰਵਿੰਦਰ ਕੁਮਾਰ, ਜਸਪਾਲ ਸਿੰਘ, ਹਰਪ੍ਰੀਤ ਬਲੱਗਣ, ਦਿਲਬਰ ਸਿੰਘ, ਬਲਜੀਤ ਕੌਰ, ਰੁਪਿੰਦਰ ਕੌਰ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਨਿੱਜੀ ਅਮਲੇ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਪੂਨਮ ਸ਼ਰਮਾ, ਮਨਪ੍ਰੀਤ ਸਿੰਘ ਕੈਂਥ, ਨੀਲਮ ਸਰਪਾਲ, ਰੀਤੂ ਸੱਚਦੇਵਾ, ਪਲਵਿੰਦਰ ਕੌਰ, ਮਨਜੀਤ ਸਿਘ, ਪਰਵੀਨ ਕੁਮਾਰੀ ਗਰਗ, ਜਸਵਿੰਦਰ ਕੌਰ, ਭੁਪਿੰਦਰ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਪਰਭਦੀਪ ਕੌਰ, ਮਨਮੋਹਨ ਕੌਰ, ਮਨਵੀਨ ਕੌਰ, ਪ੍ਰਤੀਕਸ਼ਾ ਰਾਣੀ, ਸਤਬੀਰ ਕੌਰ, ਬਲਵਿੰਦਰ ਸਿੰਘ, ਪੂਨਮ ਬਾਲਾ, ਰੰਜਨ ਬਾਲਾ, ਗੁਰਮੀਤ ਸਿਘ, ਰਣਜੀਤ ਸਿੰਘ, ਕਰਤਾਰ ਸਿੰਘ ਛੀਨਾ, ਕਰਮਜੀਤ ਕੌਰ, ਹਰਭਜਨ ਸਿੰਘ, ਬਲਵੀਰ ਸਿੰਘ, ਮਮਤਾ ਰਾਣੀ, ਅੰਗਰੇਜ ਸਿੰਘ, ਚਮਨ ਕੁਮਾਰੀ, ਹਰਪ੍ਰੀਤ ਕੌਰ, ਮੋਨਿਕਾ ਸੈਣੀ, ਕੀਮਤੀ ਲਾਲ, ਲਖਬੀਰ ਕੌਰ, ਗੁਰਵਿੰਦਰ ਕੌਰ, ਕੁਲਦੀਪ ਕੌਰ, ਗੁਰਜੰਟ ਸਿੰਘ, ਰਮਨ ਰਾਣੀ ਨੇ ਦੋਵੇਂ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸੇ ਤਰਾਂ ਨਿੱਜੀ ਅਮਲੇ ਵਿੱਚੋਂ ਰਿਟਾਇਰ ਹੋਏ ਅਧਿਕਾਰੀਆਂ ਵਿੱਚੋਂ ਹਰਦੇਵ ਸਿੰਘ ਸੈਣੀ, ਸਤਵੰਤ ਕੌਰ, ਅਵਤਾਰ ਸਿੰਘ ਚਾਓਮਾਜਰਾ, ਗੁਰਮੀਤ ਸਿੰਘ, ਦੌਲਤ ਰਾਮ, ਤਰਸੇਮ ਕੌਰ, ਕਮਲੇਸ਼ ਜੋਸ਼ੀ, ਹਰਬੰਸ ਸਿੰਘ ਕਲੇਰ, ਮੀਨਾ ਰਾਣੀ, ਮਨਜੀਤ ਕੌਰ, ਮੀਨਾਕਸ਼ੀ ਕੌਸ਼ਲ, ਅਵਤਾਰ ਸਿੰਘ ਸੈਣੀ, ਰਾਕੇਸ ਛਤਵਾਲ, ਸੇਵਕ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸੁਰਜੀਤ ਸੁਮਨ ਨੇ ਵੀ ਪਦ-ਉਨਤ ਹੋਏ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।