ਖੇਡਾਂ ਵਤਨ ਪੰਜਾਬ ਦੀਆਂ ਦੇ ਛੇਵੇਂ ਦਿਨ ਵੀ ਜਾਰੀ ਰਹੇ ਗਹਿਗੱਚ ਮੁਕਾਬਲੇ – ਬਾਸਕਟਬਾਲ, ਵਾਲੀਬਾਲ, ਗੱਤਕਾ ਵਿੱਚ ਦਿਖਾਏ ਜੌਹਰ

ਰੂਪਨਗਰ (ਸਹਿਜਧਾਰਾ ਬਿਊਰੋ), 03 ਅਕਤੂਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਡਿਪਟੀ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਅੱਜ ਵਾਲੀਵਾਲ ਉਮਰ ਗੁੱਟ 14 ਸਾਲ ਵਿੱਚ ਅਨੰਦਪੁਰ ਸਾਹਿਬ ਨੇ ਪਹਿਲਾ, ਚਮਕੌਰ ਸਾਹਿਬ ਨੇ ਦੂਜਾ ਅਤੇ ਰੋਪੜ ਨੇ ਤੀਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਦੇ 21 ਸਾਲਾ ਉਮਰ ਗੁੱਟ ਵਿੱਚ ਸੁਹਾਨੀ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਬਾਸਕਟਬਾਲ ਮੁਕਾਬਲਿਆਂ ਦੇ 14 ਸਾਲਾਂ ਲੜਕਿਆਂ ਵਿੱਚ ਸੈਂਟਰ ਰੂਪਨਗਰ ਨੇ ਪਹਿਲਾ ਅਤੇ ਸੇਂਟ ਕਾਰਮਲ ਸਕੂਲ ਕਟਲੀ ਨੇ ਦੂਜਾ ਸਥਾਨ ਹਾਸਿਲ ਕੀਤਾ। 17 ਸਾਲਾ ਉਮਰ ਗੁੱਟ ਵਿੱਚ ਰੂਪਨਗਰ ਕਲੱਬ ਦਾ ਸਾਹਮਣਾ ਨੰਗਲ ਕਲੱਬ ਨਾਲ ਹੋਵੇਗਾ। 21 ਸਾਲਾ ਉਮਰ ਗੁੱਟ ਵਿੱਚ ਫਾਈਨਲ ਮੈਚ ਰੋਪੜ ਕਲੱਬ ਅਤੇ ਨੰਗਲ ਵਿਚਕਾਰ ਹੋਵੇਗਾ।

ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ) ਸੁਰਿੰਦਰ ਸਿੰਘ ਕੋਟਲਾ ਨਿਹੰਗ, ਗੁਰਜਿੰਦਰ ਸਿੰਘ ਚੀਮਾ, ਰਣਧੀਰ ਸਿੰਘ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਕੌਰ, ਮਿਸ ਉਂਕਾਰਦੀਪ ਕੌਰ, ਹਰਵਿੰਦਰ ਕੌਰ ਨੋਨਾ, ਸੁਨੀਤਾ ਰਾਣੀ, ਰੀਤੂ ਬਾਲਾ, ਹਰਿੰਦਰ ਸਿੰਘ, ਨਵਦੀਪ ਸਿੰਘ ਕੋਚ, ਸ਼ੀਲ ਭਗਤ, ਵੰਦਨਾ ਬਾਹਰੀ, ਸੀਨੀਅਰ ਸਹਾਇਕ ਨੀਸ਼ੂ ਗੋਇਲ, ਲਵਜੀਤ ਸਿੰਘ ਕੰਗ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਕੁਲਵੀਰ ਸਿੰਘ ਕੰਧੋਲਾ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਸੁਖਪ੍ਰੀਤ ਸਿੰਘ ਝੱਜ, ਰਣਜੀਤ ਸਿੰਘ ਭੱਠਲ, ਅਸ਼ੋਕ ਕੁਮਾਰ, ਦਲਜੀਤ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਅਟਾਰੀ, ਹਰਿੰਦਰਪਾਲ ਕੌਰ ਮਣਕੂਮਾਜਰਾ, ਜਸਵੀਰ ਕੌਰ ਝੱਜ, ਬਨੀਤਾ ਰਾਣਾ, ਭੁਪਿੰਦਰ ਸਿੰਘ, ਪੂਨਮ ਭਲਾਣ, ਅਨੀਤਾ ਰਾਣੀ, ਹਰਪ੍ਰੀਤ ਸਿੰਘ ਰੱਕੜ, ਇਕਬਾਲ ਸਿੰਘ, ਸਰਬਜੀਤ ਕੌਰ, ਸੁਮਨ ਚਾਂਦਲਾ, ਰਾਜਿੰਦਰ ਕੁਮਾਰ, ਜਸਪ੍ਰੀਤ ਸਿੰਘ, ਮਨਜੋਤ ਕੌਰ, ਜਗਦੀਪ ਸਿੰਘ, ਗੁਰਬਿੰਦਰ ਸਿੰਘ ਸਸਕੌਰ, ਧਰਮਵੀਰ ਸਿੰਘ ਆਦਿ ਨੇ ਸ਼ਲਾਘਾਯੋਗ ਯੋਗਦਾਨ ਪਾਇਆ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ ਅਤੇ ਮੈਡਮ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ।