
ਐੱਸ.ਏ.ਐੱਸ ਨਗਰ (ਸਹਿਜਧਾਰਾ ਬਿਊਰੋ), 06 ਅਕਤੂਬਰ: ਰਾਹ ਵਿੱਚ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਅਧੀਨ ਚੱਲ ਰਹੇ ਊਰਜਾ ਬਚਾਓ ਪ੍ਰੋਜੈਕਟ ਅਧੀਨ ਮੈਡਮ ਗਿੰਨੀ ਦੁੱਗਲ ਜ਼ਿਲ੍ਹਾ ਸਿੱਖਿਆ ਅਫਸਰ, ਮੈਡਮ ਰਿਤੂ ਬਾਲਾ ਉਪ ਜਿਲ੍ਹਾ ਸਿੱਖਿਆ ਅਫਸਰ, ਜਸਵਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਕੁਆਰਡੀਨੇਟਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ 2026, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਵਿਖੇ 06 ਅਕਤੂਬਰ 2026 ਨੂੰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ 8 ਬਲਾਕ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਜਿਲ੍ਹਾ ਸਾਇੰਸ ਕੁਆਡੀਨੇਟਰ ਅਤੇ ਜੱਜ ਦੀ ਭੂਮਿਕਾ ਮੈਡਮ ਨਰੇਸ਼ ਗੁਪਤਾ ਕੈਮਿਸਟਰੀ ਲੈਕਚਰਾਰ ਸਕੂਲ ਆਫ ਐਮੀਨਸ ਬਨੂੜ, ਮੈਡਮ ਕੁਲਵਿੰਦਰ ਕੌਰ ਮੈਥ ਲੈਕਚਰਾਰ ਅਤੇ ਮੈਡਮ ਮੀਨਾਕਸ਼ੀ ਫਿਜਿਕਸ ਲੈਕਚਰਾਰ ਨੇ ਨਿਭਾਈ। ਵਿਦਿਆਰਥੀਆਂ ਨੇ ਉਰਜਾ ਨੂੰ ਬਚਾਉਣ ਲਈ ਆਪਣੀਆਂ ਪ੍ਰੈਜੈਂਟੇਸ਼ਨਾਂ ਦਿੱਤੀਆਂ। ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੁੱਚੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਮੈਡਮ ਨਰੇਸ਼ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਪੰਜਾਬ ਪੱਧਰ ‘ਤੇ ਵੀ ਮੈਡਲ ਪ੍ਰਾਪਤ ਕਰਨ ਲਈ ਪ੍ਰੇਰਿਆ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੈਡਮ ਉਰਵਸ਼ੀ ਅਤੇ ਸਕੂਲ ਦੇ ਸਟਾਫ ਵੱਲੋਂ ਪਹੁੰਚੇ ਹੋਏ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
