ਆਈ.ਪੀ.ਐੱਸ (ਪੰਜਾਬ ਕਾਡਰ) ਬਣੇ ਮਨਧੀਰ ਸਿੰਘ ਪੀ.ਪੀ.ਐੱਸ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 06 ਅਕਤੂਬਰ: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਹੁਕਮ ਮਿਤੀ 05.10.2026 ਰਾਹੀਂ ਮਨਧੀਰ ਸਿੰਘ ਪੀ.ਪੀ.ਐੱਸ, ਜੋ ਇਸ ਸਮੇਂ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਦਫਤਰ ਵਿਖੇ ਬਤੌਰ ਏ.ਆਈ.ਜੀ. (ਸਕਿਓਰਟੀ) ਕੰਮ ਕਰ ਰਹੇ ਹਨ, ਨੂੰ ਆਈ.ਪੀ.ਐੱਸ. (ਪੰਜਾਬ ਕਾਡਰ) ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਆਈ.ਪੀ.ਐੱਸ. (ਪੰਜਾਬ ਕਾਡਰ) ਵਿੱਚ ਨਿਯੁਕਤੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਿਤੀ 07.09.2025 ਨੂੰ ਦਿੱਤੇ ਆਦੇਸ਼ਾਂ ਨੂੰ ਅਮਲ ਵਿੱਚ ਲਿਆਉਂਦਿਆਂ ਕੀਤੀ ਗਈ ਹੈ। ਮਨਧੀਰ ਸਿੰਘ ਪੀ.ਪੀ.ਐੱਸ ਸਾਲ 2019-2021 ਦੀ ਸੂਚੀ ਵਿੱਚ ਬਤੌਰ ਆਈ.ਪੀ.ਐੱਸ (ਪੰਜਾਬ ਕਾਡਰ) ਲਈ ਚੁਣੇ ਗਏ ਸਨ, ਪਰੰਤੂ ਬਾਅਦ ਵਿੱਚ ਇਹ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲਾ ਗਿਆ ਸੀ। ਉਨ੍ਹਾਂ ਦੀ ਆਈ.ਪੀ.ਐੱਸ ਨਿਯੁਕਤੀ ਨਾਲ਼ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮੌਕੇ ਮਨਧੀਰ ਸਿੰਘ, ਆਈ.ਪੀ.ਐੱਸ ਨੂੰ ਵਧਾਈ ਦੇਣ ਵਾਲ਼ਿਆਂ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ ਆਗੂ ਤੇ ਜੱਗ ਜਿਊਂਦਿਆਂ ਦੇ ਮੇਲੇ ਗਰੁੱਪ ਦੇ ਅਹੁਦੇਦਾਰ ਪਰਮਦੀਪ ਸਿੰਘ ਭਬਾਤ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਫੌਜੀ, ਮਨਜੀਤ ਸਿੰਘ ਰੰਧਾਵਾ, ਬਲਰਾਜ ਦਾਊਂ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਲੇਖਕ ਮਲਕੀਅਤ ਸਿੰਘ ਔਜਲਾ ਅਤੇ ਵਿੱਤੀ ਕਮਿਸ਼ਨਰ ਸਕੱਤਰੇਤ ਦੇ ਪ੍ਰਧਾਨ ਕੁਲਵੰਤ ਸਿੰਘ ਹਾਜ਼ਰ ਸਨ।