ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ 80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੰਜ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ 12 ਅਗਸਤ ਨੂੰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 10 ਅਗਸਤ:
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ 80ਵੇਂ ਆਜ਼ਾਦੀ ਦਿਵਸ ਦੇ ਮੌਕੇ 12 ਅਗਸਤ, 2026 ਨੂੰ ਬਾਅਦ ਦੁਪਹਿਰ 3.30 ਵਜੇ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਸੀ, ਚੰਡੀਗੜ੍ਹ ਦੇ ਆਡੀਟੋਰੀਅਮ ਵਿਚ ਪੰਜ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਇਸ ਕਵੀ ਦਰਬਾਰ ਵਿਚ ਹਿੰਦੀ, ਊਰਦੂ, ਪੰਜਾਬੀ, ਸੰਸਕ੍ਰਿਤ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਕਵੀ ਆਪਣੀਆਂ ਰਚਨਾਵਾਂ ਸੁਣਾਉਣਗੇ।
ਉਹਨਾਂ ਕਿਹਾ ਕਿ ਇਹ ਰਚਨਾਵਾਂ ਦੇਸ਼ ਭਗਤੀ, ਸਮਾਜਿਕ ਸਰੋਕਾਰਾਂ ਅਤੇ ਸਮਕਾਲੀ ਵਿਸ਼ਿਆਂ ਨਾਲ ਸੰਬੰਧਿਤ ਹੈਣਗੀਆਂ। ਉਹਨਾਂ ਹੋਰ ਕਿਹਾ ਕਿ ਇਸ ਸਮਾਗਮ ਵਿਚ ਮੁਕੇਸ਼ ਆਲਮ, ਸ਼ਮਸ਼ ਤਬਰੇਜੀ, ਵਿਜੈ ਕਪੂਰ, ਜਗਦੀਪ ਸਿੱਧੂ, ਸੁਮੀਤ ਮਦਾਨ, ਸਵਰਨਜੀਤ ਸਵੀ, ਸ਼ਮਸ਼ੇਰ ਸਾਹਿਲ, ਰਾਮ ਕੁਮਾਰ, ਸੰਦੀਪ ਸ਼ਰਮਾ, ਸੰਦੀਪ ਸਿੰਘ, ਮਨਜੀਤ ਪੁਰੀ, ਸਨੀ ਕਬੀਰ, ਮੱਖਣ ਮਾਨ, ਮਹੇਸ਼ਵਰ ਸਿੰਘ, ਅਰਸ਼ ਬਿੰਦੂ, ਮਨਜੀਤ ਪਾਲ ਸਿੰਘ, ਤੇਜਿੰਦਰ ਅਦਾ ਆਦਿ ਨਾਮਵਰ ਕਵੀ ਸ਼ਮੂਲੀਅਤ ਕਰਨਗੇ। ਅਕਾਦਮੀ ਦੇ ਵਾਈਸ ਪ੍ਰਧਾਨ ਅਨੀਸ਼ ਗਰਗ ਅਤੇ ਸਕੱਤਰ ਸੁਭਾਸ਼ ਭਾਸਕਰ ਨੇ ਸਭ ਸਾਹਿਤ ਪ੍ਰੇਮੀਆਂ ਨੂੰ ਇਸ ਕਵੀ ਦਰਬਾਰ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।