
ਨਿਊ ਚੰਡੀਗੜ੍ਹ (ਸਹਿਜਧਾਰਾ ਬਿਊਰੋ), 05 ਅਕਤੂਬਰ: ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਬਲਾਕ ਮਾਜਰੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ਼ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਿਲਬਾਗ ਸਿੰਘ ਮੀਆਂਪੁਰ ਚੰਗਰ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਵਾਏ ਗਏ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਮੁੱਖ ਪ੍ਰਬੰਧਕ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਦੇ ਭਾਈ ਹਰਜੀਤ ਸਿੰਘ ਹਰਮਨ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੀ ਸਮਾਪਤੀ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

ਇਸ ਸਮਾਗਮ ਵਿੰਚ ਸ੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰਘ ਖੇੜ, ਬਲਕਾਰ ਸਿੰਘ, ਸੁਖਦੇਵ ਸਿੰਘ ਨੱਗਲ ਫੈਜ਼ਗੜ੍ਹ, ਹਰਦੀਪ ਸਿੰਘ ਖਿਜ਼ਰਾਬਾਦ, ਮਨਦੀਪ ਸਿੰਘ ਖਿਜ਼ਰਾਬਾਦ, ਮਨਜੀਤ ਸਿੰਘ ਖਿਜ਼ਰਾਬਾਦ, ਸੁਰਜੀਤ ਸਿੰਘ, ਪ੍ਰਧਾਨ ਬੀ.ਸੀ. ਵਿੰਗ ਸ਼ਿਆਮ ਲਾਲ ਗੜ੍ਹਾ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ, ਰਾਜਵੀਰ ਸਿੰਘ, ਮੇਜਰ ਸਿੰਘ ਖਰੜ, ਜਨਕ ਸਿੰਘ ਜਸਨਹੇੜੀ ਤੇ ਭਾਗ ਸਿੰਘ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਦਿਲਬਾਗ ਸਿੰਘ ਪ੍ਰਧਾਨ ਮੀਆਂਪੁਰ ਚੰਗਰ, ਬਲਕਾਰ ਸਿੰਘ ਪ੍ਰਧਾਨ ਖਰੜ, ਜਗਤਾਰ ਸਿੰਘ ਫਤਿਹਪੁਰ ਟੱਪਰੀਆਂ, ਸੁਖਦੇਵ ਸਿੰਘ ਨੱਗਲ ਫੈਜ਼ਗੜ੍ਹ ਪ੍ਰਧਾਨ ਬਲਾਕ ਝੰਜੇੜੀ ਆਦਿ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਤੇ ਹੋਰਨਾਂ ਆਗੂਆਂ ਦਾ ਸਨਮਾਨ ਕੀਤਾ ਗਿਆ।
