ਡਾ. ਅਮਰਜੀਤ ਕੌਂਕੇ ਦੀ ਨਵੀਂ ਕਾਵਿ-ਪੁਸਤਕ ‘ਇਸ ਧਰਤੀ ‘ਤੇ ਰਹਿੰਦਿਆਂ’ ਉਪਰ ਵਿਚਾਰ ਚਰਚਾ ਮਿਤੀ 6 ਸਤੰਬਰ ਨੂੰ
ਨੀਲੋਂ ਪੁਲ਼ (ਸਹਿਜਧਾਰਾ ਬਿਊਰੋ), 05 ਸਤੰਬਰ:
ਕਲਾ ਸੰਗਮ ਨੀਲੋਂ ਪੁਲ (ਲੁਧਿਆਣਾ) ਵੱਲੋਂ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ, ਆਲੋਚਕ ਤੇ ਸੰਪਾਦਕ ਡਾ. ਅਮਰਜੀਤ ਕੌਂਕੇ ਦੀ ਨਵੀਂ ਕਵਿਤਾ ਦੀ ਪੁਸਤਕ ‘ਇਸ ਧਰਤੀ ਤੇ ਰਹਿੰਦਿਆਂ’ ਉਪਰ ਵਿਚਾਰ ਚਰਚਾ ਮਿਤੀ 6 ਸਤੰਬਰ, 2026, ਦਿਨ ਐਤਵਾਰ, ਸਵੇਰੇ 10 ਵਜੇ ਸੰਤ ਕਿਰਪਾਲ ਸਿੰਘ ਸੇਵਾਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ ਨੀਲੋਂ ਪੁਲ (ਲੁਧਿਆਣਾ) ਵਿਖੇ ਕਾਰਵਾਈ ਜਾ ਰਹੀ ਹੈ।

ਇਸ ਪੁਸਤਕ ਉਪਰ ਪੇਪਰ ਡਾ. ਅਮਰਜੀਤ ਸਿੰਘ, ਮੁਖੀ ਪੰਜਾਬੀ ਵਿਭਾਗ, ਜਗਤ ਗੁਰੂ ਯੂਨੀਵਰਸਿਟੀ ਪਟਿਆਲਾ ਅਤੇ ਬੁੱਧ ਸਿੰਘ ਨੀਲੋਂ ਪੜ੍ਹਨਗੇ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਦੇ ਲੇਖਕ ਸੁਰਿੰਦਰ ਰਾਮਪੁਰੀ ਕਰਨਗੇ। ਇਸ ਮੌਕੇ ਹਾਜ਼ਰ ਕਵੀਆਂ ਚਰਚਾ ਵਿੱਚ ਹਿੱਸਾ ਲੈਣਗੇ।
ਬੁੱਧ ਸਿੰਘ ਨੀਲੋਂ, ਜਰਨਲ ਸਕੱਤਰ, ਕਲਾ ਸੰਗਮ ਨੀਲੋਂ ਪੁਲ (ਲੁਧਿਆਣਾ) – 9464370823