ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਏ ਗਏ – ਰਾਜਵਿੰਦਰ ਸਿੰਘ ਗੱਡੂ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 7 ਅਗਸਤ:
ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੈਕਟਰ 40-ਬੀ, ਚੰਡੀਗੜ੍ਹ ਵਿਖੇ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਏ ਗਏ। ਇਸ ਮੌਕੇ ਭਾਈ ਜੋਗਿੰਦਰ ਸਿੰਘ ਜੀ, ਭਾਈ ਪ੍ਰਭਜੋਤ ਸਿੰਘ ਜੀ, ਬੀਬੀਆਂ ਦੇ ਜੱਥੇ ਅਤੇ ਭਾਈ ਸਾਹਿਬ ਭਾਈ ਸੰਦੀਪ ਸਿੰਘ ਖਰੜ ਵਾਲਿਆਂ ਵਲੋਂ ਰਸਭਿੰਨਾ ਕੀਰਤਨ ਅਤੇ ਕਥਾ ਦਾ ਵਿਖਿਆਨ ਕੀਤਾ ਗਿਆ।
ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤੇ। ਗੁਰੂ ਅਰਜਨ ਦੇਵ ਸਾਹਿਬ ਪ੍ਰਬੰਧਕ ਕਮੇਟੀ ਸੈਕਟਰ 40 ਬੀ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਕੈਸ਼ੀਅਰ ਸਰਦੂਲ ਸਿੰਘ, ਸਕੱਤਰ ਸ਼ਵਿੰਦਰਪਾਲ ਕੌਰ, ਮੁੱਖ ਗ੍ਰੰਥੀ ਹਰਪ੍ਰੀਤ ਸਿੰਘ, ਮੀਤ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਵਲੋਂ ਸਿੰਘ ਸਾਹਿਬਾਨਾਂ ਦਾ ਮਾਣ-ਸਨਮਾਨ ਕੀਤਾ ਗਿਆ। ਰਾਜਵਿੰਦਰ ਸਿੰਘ ਗੱਡੂ ਨੇ ਕਿਹਾ ਕਿ ਰਾਤ ਦੇ ਦੀਵਾਨਾਂ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਖੀਰ ਪੂੜਿਆਂ ਦੇ ਲੰਗਰ ਲਗਾਏ ਗਏ।
