ਸਕੱਤਰੇਤ ਦੀ ਸਾਂਝੀ ਤਾਲਮੇਲ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਮੁਲਾਜ਼ਮ ਮੰਗਾਂ ਸਬੰਧੀ ਹੋਈ ਮੀਟਿੰਗ – ਮਲਕੀਅਤ ਸਿੰਘ ਔਜਲਾ
ਹੜਤਾਲ ਦੌਰਾਨ ਪਰਸਨਲ ਸਟਾਫ ਐਸੋਸੀਏਸ਼ਨ ਨੇ ਦੂਰੀਆਂ ਮਿਟਾਉਣ ਲਈ ਕੀਤੀ ਸੀ ਅਹਿਮ ਕੋਸ਼ਿਸ਼
ਚੰਡੀਗੜ (ਸਹਿਜਧਾਰਾ ਬਿਊਰੋ), 18 ਸਤੰਬਰ:

ਪੰਜਾਬ ਸਿਵਲ ਸਕੱਤਰੇਤ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ 8 ਪ੍ਰਤੀਸ਼ਤ ਮਹਿੰਗਾਈ ਭੱਤਾ ਰਲੀਜ਼ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਬਾਕੀ ਰਹਿੰਦੇ ਬਕਾਇਆ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਜਲਦੀ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋਰ ਜਾਇਜ਼ ਮੰਗਾਂ ‘ਤੇ ਵੀ ਜਲਦੀ ਫੈਸਲਾ ਲੈਣ ਲਈ ਗੁਹਾਰ ਲਗਾਈ ਗਈ। ਮੁਲਾਜ਼ਮ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਸਬੰਧੀ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਜਦੋਂ 27 ਅਤੇ 28 ਅਗਸਤ ਨੂੰ ਪੰਜਾਬ ਭਰ ਵਿੱਚ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਸੀ, ਤਾਂ ਉਹਨਾਂ ਵੱਲੋਂ ਮੁੱਖ ਸਕੱਤਰ ਜੀ ਦੇ ਦਫਤਰ ਨਾਲ ਰਾਬਤਾ ਕਾਇਮ ਕਰਕੇ ਪਹਿਲਕਦਮੀ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਦੀ ਮੁੱਖ ਸਕੱਤਰ ਨਾਲ ਮੀਟਿੰਗ ਕਰਵਾ ਕੇ ਗੱਲਬਾਤ ਦਾ ਰਾਹ ਖੋਲ੍ਹਿਆ ਗਿਆ ਸੀ। ਉਹਨਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਇਸੇ ਤਰਾਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਮਸਲੇ ਹੱਲ ਕਰਦੇ ਰਹਿਣ ਤਾਂ ਭਵਿੱਖ ਵਿੱਚ ਕੋਈ ਵੀ ਜਥੇਬੰਦੀ ਰੋਸ ਪ੍ਰਦਰਸ਼ਨ ਨਹੀਂ ਕਰੇਗੀ। ਅੱਜ ਦੀ ਇਸ ਇਕੱਤਰਤਾ ਵਿੱਚ ਪੀ.ਐਸ.ਐਸ.ਕਾਡਰ ਐਸੋਸੀਏਸ਼ਨ ਵੱਲੋਂ ਪਰਮਦੀਪ ਸਿੰਘ ਭਬਾਤ, ਮਨਜੀਤ ਸਿੰਘ ਰੰਧਾਵਾ, ਸੁਖਚੈਨ ਸਿੰਘ ਖਹਿਰਾ; ਭੁਪਿੰਦਰ ਸਿੰਘ ਝੱਜ, ਜਸਪ੍ਰੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਪਰਸਨਲ ਸਟਾਫ ਐਸੋਸੀੲਸ਼ਨ ਵੱਲੋਂ ਮਲਕੀਤ ਸਿੰਘ ਔਜਲਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਕਰਤਾਰ ਸਿੰਘ ਛੀਨਾ, ਬਲਕਾਰ ਸਿੰਘ, ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਸ਼ੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਇੰਦਰਪ੍ਰੀਤ ਭੰਗੂ, ਮਨਵੀਰ ਸਿੰਘ, ਵਿੱਤੀ ਕਮਿਸ਼ਨਰ ਸਕੱਤਰੇਤ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਕੁਲਵੰਤ ਸਿੰਘ, ਅਲਕਾ ਚੋਪੜਾ, ਸਿਕੰਦਰ ਸਿੰਘ, ਦਰਜਾ ਚਾਰ ਯੂਨੀਅਨ ਵੱਲੋਂ ਬਲਰਾਜ ਸਿੰਘ, ਜਗਤਾਰ ਸਿੰਘ, ਡਰਾਈਵਰ ਯੂਨੀਅਨ ਵੱਲੋਂ ਪਵਨ ਕੁਮਾਰ ਅਤੇ ਪ੍ਰਹੁਣਚਾਰੀ ਵਿਭਾਗ ਮੁਲਾਜ਼ਮ ਯੂਨੀਅਨ ਵੱਲੋਂ ਬਜਰੰਗ ਯਾਦਵ ਸ਼ਾਮਿਲ ਹੋਏ।