ਲੋੜਵੰਦ ਮਰੀਜ਼ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮ ਨਾਥ ਭੱਟ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 20 ਅਗਸਤ:
ਪਰਮ ਸੇਵਾ ਵੈੱਲਫੇਅਰ ਸੋਸਾਇਟੀ ਦੇ ਸਰਗਰਮ ਮੈਂਬਰ ਅਸ਼ੀਸ਼ ਕੁਮਾਰ ਦੀ ਧਰਮ ਪਤਨੀ ਮੀਨੂੰ ਕਾਮਰਾ ਵੱਲੋਂ ਧਿਆਨ ਵਿੱਚ ਲਿਆਉਣ ‘ਤੇ ਅੰਜੂ ਪਤਨੀ ਸਤੀਸ਼ ਕੁਮਾਰ, ਵਾਸੀ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੀ ਵਿੱਤੀ ਸਹਾਇਤਾ ਕੀਤੀ ਗਈ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਅੰਜੂ ਦੀ 4 ਸਾਲਾ ਬੇਟੀ ਦਾ ਇਲਾਜ ਚੱਲ ਰਿਹਾ ਹੈ। ਇਹ ਵਿੱਤੀ ਸਹਾਇਤਾ ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਗਈ। ਜ਼ਿਕਰਯੋਗ ਹੈ ਕਿ ਪਰਮ ਸੇਵਾ ਵੈੱਲਫੇਅਰ ਸੋਸਾਇਟੀ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਨਿਰਵਿਘਨ ਸੇਵਾ ਵਿੱਚ ਜੁਟੀ ਹੋਈ ਹੈ।

ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਅਤੇ ਜਨਰਲ ਸਕੱਤਰ ਸੁਰਜੀਤ ਸੁਮਨ ਨੇ ਦੱਸਿਆ ਕਿ ਇਸ ਨੇਕ ਕੰਮ ਵਿੱਚ ਸੋਸਾਇਟੀ ਦੇ ਦੀਆਂ ਸਰਗਰਮ ਮੈਂਬਰ, ਜਿਨ੍ਹਾਂ ਵਿੱਚ ਪ੍ਰਿੰ. ਕੁਲਦੀਪ ਕੌਰ, ਸੁਰਿੰਦਰ ਕੌਰ, ਪ੍ਰਵੀਨ ਭੱਟ, ਮਧੂ ਅੰਬਾਲ਼ਾ, ਆਰਤੀ ਸਹਿਗਲ, ਸੋਨੀਆ ਮਹਾਜਨ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਨੀਤਾ ਪੰਚਕੂਲਾ, ਸੁਨੀਤਾ ਗੌੰਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਮਮਤਾ ਗੌਤਮ, ਨਲਿਨੀ ਬੰਗਾ, ਰਾਜ ਕੁਮਾਰੀ, ਮਮਤਾ ਗੌਤਮ, ਸੁਖਵੰਤ ਕੌਰ, ਚੰਦਰ ਕਾਂਤਾ, ਡਾ. ਸੰਤ ਸੁਰਿੰਦਰ ਪਾਲ ਸਿੰਘ, ਸੁਰਜੀਤ ਮੰਡ, ਨਿਰਮਲ ਸਿੰਘ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ, ਸੁਰਿੰਦਰ ਸਿੰਘ-ਐਲ.ਆਈ.ਸੀ., ਸੁਨੀਲ ਸ਼ਰਮਾ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਰਵਿੰਦਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਲਖਵੀਰ ਸਿੰਘ, ਅਰਮਾਨ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰਪਾਲ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ ਆਦਿ ਸ਼ਾਮਿਲ ਹਨ, ਜੋ ਇਸ ਨੇਕ ਕਾਰਜ ਹਿੱਤ ਸੋਸਾਇਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਹਿੱਤ ਪਰਿਵਾਰ ਵੱਲੋਂ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ।