
ਰੂਪਨਗਰ (ਸਹਿਜਧਾਰਾ ਬਿਊਰੋ), 06 ਅਕਤੂਬਰ: ਜਨਗਣਨਾ ਵਿਭਾਗ ਵੱਲੋਂ ਚਾਰਜ ਅਫਸਰ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਅਤੇ ਰੋਹਿਤ ਕੁਮਾਰ (ਨੂਰਪੁਰ ਬੇਦੀ ਮੁੰਡੇ) ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ 100 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਟ੍ਰੇਨਿੰਗ ਵਿੱਚ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਨੂੰ ਰਾਜ ਦੇ ਸਹਾਇਕ ਡਾਇਰੈਕਟਰ ਮੈਡਮ ਸੁਪ੍ਰੀਆ ਨੇ ਵੀ ਵਿਜ਼ਟ ਕੀਤਾ। ਟ੍ਰੇਨਿੰਗ ਨੂੰ ਸ਼੍ਰੀ ਪੰਨੂ ਨੇ ਵੀ ਸੰਬੋਧਨ ਕਰ ਕੇ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਰੱਬੀ ਨੇ ਸ੍ਰੀ ਪੰਨੂ ਨੂੰ ਅਪਣੀ ਲਿਖੀ ਕਿਤਾਬ ਸਰਕਾਰੀ ਛੁੱਟੀਆਂ ਵੀ ਦਿੱਤੀ। ਟ੍ਰੇਨਿੰਗ ਵਿੱਚ ਉਂਕਾਰ ਸਿੰਘ ਚੱਕ ਕਰਮਾ, ਕੁਲਦੀਪ ਸਿੰਘ ਦੁੱਗਰੀ, ਸ੍ਰੀ ਸੱਤਿਆ, ਦਫਤਰ ਤੋਂ ਮੈਡਮ ਕਮਲਾ, ਅਮਰੀਕ ਸਿੰੰਘ ਅਤੇ ਅਜੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਭਾਗ ਲਿਆ। ਕੁਇਜ਼ ਮੁਕਾਬਲੇ ਵਿੱਚ ਕਮਲਜੀਤ ਕੌਰ ਗਰਦਲੇ, ਸਿਮਰ ਕੌਰ ਨੰਗਲ ਸਰਸਾ, ਮਨਜੀਤ ਕੌਰ ਘਨੌਲੀ, ਸ਼ਿਵਾਨੀ ਲੋਧੀ ਮਾਜਰਾ, ਪੂਨਮ ਲੋਧੀ ਮਾਜਰਾ ਅਤੇ ਗੁਰਿੰਦਰ ਜੀਤ ਕੌਰ ਭਰਤਗੜ੍ਹ ਨੇ ਵਧੀਆ ਕਾਰਗੁਜ਼ਾਰੀ ਦਿਖਾਈ, ਜਿਨ੍ਹਾਂ ਨੂੰ ਸਾਹਿਤਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।
