ਢਾਹਾਂ ਸਾਹਿਤ ਇਨਾਮ ਲਈ ਹਰਪ੍ਰੀਤ ਸਿੰਘ ਚੰਨੂੰ, ਧਰਮਪਾਲ ਸਾਹਿਲ, ਭੁਪਿੰਦਰ ਸਿੰਘ ਮਾਨ, ਅੰਬਰ ਹੁਸੈਨੀ, ਅਕਮਲ ਸ਼ਾਹਜਾਦ ਘੁੰਮਣ ਅਤੇ ਰਾਜਪ੍ਰੀਤ ਕੌਰ ਬੈਨੀਪਾਲ ਨੂੰ ਹੋਏ ਨਾਮਜ਼ਦ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 14 ਅਗਸਤ:
ਪਿਛਲੇ ਦਿਨੀਂ ਢਾਹਾਂ ਸਾਹਿਤ ਇਨਾਮ – ਪੰਜਾਬੀ ਲਿਟਰੇਚਰ ਐਵਾਰਡ-2026 ਦੇ ਪ੍ਰਤੀਯੋਗੀਆਂ ਵਿੱਚੋਂ 6 ਲੇਖਕਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਲੇਖਕਾਂ ਵਿੱਚ ਹਰਪ੍ਰੀਤ ਸਿੰਘ ਚੰਨੂੰ (ਅੰਬਰ ਕਦੇ ਖਾਲੀ ਨ੍ਹੀਂ ਹੁੰਦੇ), ਧਰਮਪਾਲ ਸਾਹਿਲ (ਖੋਰਾ), ਭੁਪਿੰਦਰ ਸਿੰਘ ਮਾਨ (ਲਾਲ ਰੱਤਾ), ਅੰਬਰ ਹੁਸੈਨੀ (ਨਵਾਂ ਪਿੰਡ), ਅਕਮਲ ਸ਼ਾਹਜਾਦ ਘੁੰਮਣ (ਸ਼ੈਡੋ) ਅਤੇ ਰਾਜਪ੍ਰੀਤ ਕੌਰ ਬੈਨੀਪਾਲ ਨੂੰ (ਕਬਰਾਂ ਵਿੱਚ ਉੱਗੇ ਫੁੱਲ) ਨੂੰ ਨਾਮਜ਼ਦ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਨ੍ਹਾਂ ਵਿੱਚੋਂ ਤਿੰਨ ਪ੍ਰਤੀਯੋਗੀ ਚੁਣੇ ਜਾਣੇ ਹਨ।
ਕਹਾਣੀ ਸੰਗਤ ਚੰਡੀਗੜ੍ਹ ਵੱਲੋਂ ਇਨ੍ਹਾਂ ਸ਼ਾਰਟਲਿਸਟ ਉਮੀਦਵਾਰਾਂ ਨੂੰ ਵਧਾਈ ਦੇਣ ਵਾਲ਼ਿਆਂ ਵਿੱਚ ਗੁਰਮੀਤ ਸਿੰਘ ਸਿੰਗਲ, ਗੁਰਮੀਤ ਪਨਾਗ, ਜਤਿੰਦਰ ਮਾਹਲ, ਪਾਰਸ ਗੁਰਦਾਸਪੁਰੀ, ਸੰਦੀਪ ਸਮਰਾਲ਼ਾ, ਸਰੂਪ ਸਿਆਲ਼ਵੀ, ਪਰਮਜੀਤ ਮਾਨ, ਸੁਰਜੀਤ ਸੁਮਨ, ਮਨਦੀਪ ਰਿੰਪੀ, ਡਾ. ਲਖਵਿੰਦਰ ਵਿਰਕ, ਡਾ. ਲਾਭ ਸਿੰਘ ਖੀਵਾ, ਇੰਦਰਜੀਤ ਪ੍ਰੇਮੀ, ਸਤਨਾਮ ਸਿੰਘ ਸ਼ੋਕਰ, ਜਸਵੀਰ ਮਹਿਰਾ ਅਤੇ ਹੋਰ ਲੇਖਕ ਸ਼ਾਮਿਲ ਹਨ।