80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕੱਤਰਤਾ 16 ਅਗਸਤ ਨੂੰ – ਇੰਦਰਜੀਤ ਸਿੰਘ ਜਾਵਾ
ਮੁਹਾਲ਼ੀ (ਸਹਿਜਧਾਰਾ ਬਿਊਰੋ), 15 ਅਗਸਤ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲ਼ੀ ਵੱਲੋਂ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਹੀਨਾਵਾਰ ਇਕੱਤਰਤਾ 16 ਅਗਸਤ, 2026 ਨੂੰ ਬਾਅਦ ਦੁਪਹਿਰ 4.30 ਵਜੇ ਨਗਰ ਨਿਗਮ ਲਾਇਬਰੇਰੀ (ਪਾਰਕ), ਸੈਕਟਰ 69, ਮੁਹਾਲ਼ੀ ਵਿਖੇ ਡਾ. ਦੀਪਕ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਹੋ ਰਹੀ ਹੈ। ਇਸ ਮੌਕੇ ਮਸ਼ਹੂਰ ਇਤਿਹਾਸਕਾਰ ਪ੍ਰੋ. ਈਸ਼ਵਰ ਦਿਆਲ ਗੌਡ ਭਾਰਤ ਦੇ ਆਜ਼ਾਦੀ ਸੰਗਰਾਮ ਬਾਰੇ ਸਾਹਿਤਕ ਵਿਖਿਆਨ ਲਈ ਸ਼ਾਮਿਲ ਹੋ ਰਹੇ ਹਨ।
ਸਭਾ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਜਨਰਲ ਸਕੱਤਰ ਸਵੈਰਾਜ ਸੰਧੂ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਦੱਸਿਆ ਕਿ ਦੇਸ਼ ਭਗਤੀ ਕਵੀ ਦਰਬਾਰ ਵਿੱਚ ਹਾਜ਼ਰ ਕਵੀ ਆਪਣੀਆਂ ਰਚਨਾਵਾਂਪੇਸ਼ ਕਰਨਗੇ। ਉਨ੍ਹਾਂ ਸਮੂਹ ਸਾਹਿਤਕਾਰਾਂ ਨੂੰ ਇਸ ਇਕੱਤਰਤਾ ਵਿੱਚ ਹਾਜ਼ਰ ਹੋਣ ਲਈ ਸੱਦਾ ਦਿੱਤਾ।