
ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂਆਂ ਨੂੰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵੰਡੇ ਇਨਾਮ
ਰੂਪਨਗਰ (ਸਹਿਜਧਾਰਾ ਬਿਊਰੋ), 5 ਅਕਤੂਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ – 4 ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਅੱਜ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤੀ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਮੂਲੀਅਤ ਕਰਨ ਵਾਲੇ ਖਿਡਾਰੀ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ, ਇਸੇ ਕਾਰਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਸਦਕਾ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚੋਂ ਇੱਕ ਇਨ੍ਹਾਂ ਖੇਡਾਂ ਦੇ ਹਰ ਸੀਜ਼ਨ ਵਿੱਚ ਪਹਿਲਾਂ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਇੰਦਰਪਾਲ ਸਿੰਘ ਰਾਜੂ ਸਤਿਆਲ ਪ੍ਰਧਾਨ ਨਗਰ ਕੌਂਸਲ ਰੂਪਨਗਰ, ਦੇਸ ਰਾਜ ਸੈਣੀ ਵਾਈਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਹਰਵਿੰਦਰ ਸਿੰਘ ਸੋਨੂੰ ਕੌਂਸਲਰ, ਭਾਗ ਸਿੰਘ ਮਦਾਨ, ਚੇਤਨ ਕਾਲੀਆ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਡਿਪਟੀ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਅਧੀਨ ਸ਼ੁਟਿੰਗ ਹੋਏ ਮੁਕਾਬਲਿਆਂ ਵਿੱਚ ਉਮਰ ਵਰਗ 14 ਸਾਲ ਦੇ ਏਅਰ ਰਾਈਫਲ ਮੁਕਾਬਲਿਆਂ ਵਿੱਚ ਤਨਵੀਰ ਸਿੰਘ ਨੇ ਪਹਿਲਾ, ਬ੍ਰਹਮਜੋਤ ਸਿੰਘ ਨੇ ਦੂਜਾ, ਹਰਗੋਬਿੰਦ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਦੇ 17 ਸਾਲਾਂ ਲੜਕੀਆਂ ਦੇ ਉਮਰ ਵਰਗ ਵਿੱਚ ਮਹਿਕਦੀਪ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ, ਵਿਪਾਕਸ਼ੀ ਪੁਰੀ ਨੇ ਤੀਜਾ ਸਥਾਨ ਹਾਸਿਲ ਕੀਤਾ। 17 ਸਾਲ ਉਮਰ ਵਰਗ ਵਿੱਚ ਅਸ਼ਵਜੀਤ ਸਿੰਘ ਨੇ ਪਹਿਲਾ, ਗੁਰਨੂਰ ਸਿੰਘ ਨੇ ਦੂਜਾ ਅਤੇ ਅਕਸ਼ਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਏਅਰ ਰਾਈਫਲ ਮੁਕਾਬਲਿਆਂ ਦੇ 21 ਸਾਲਾਂ ਵਰਗ ਵਿੱਚ ਦਿਲਪ੍ਰੀਤ ਸਿੰਘ ਨੇ ਪਹਿਲਾ, ਅਵਨੀਤ ਸਿੰਘ ਨੇ ਦੂਜਾ ਤੇ ਆਰਿਆਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਏਅਰ ਪਿਸਟਲ ਉਮਰ 14 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਏਕਮ ਵੀਰ ਨੇ ਪਹਿਲਾ, ਵਿਵਾਨ ਅਗਰਵਾਲ ਨੇ ਦੂਜਾ ਸਥਾਨ ਹਾਸਿਲ ਕੀਤਾ। ਉਮਰ ਵਰਗ 14 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸਾਨਵੀ ਸ਼ਰਮਾ ਨੇ ਪਹਿਲਾ, ਆਲਿਆ ਢਿੱਲੋ ਨੇ ਦੂਜਾ ਸਥਾਨ ਹਾਸਿਲ ਕੀਤਾ। ਉਮਰ ਵਰਗ 17 ਸਾਲ ਦੇ ਏਅਰਪਿਸਟਲ ਮੁਕਾਬਲਿਆਂ ਵਿੱਚ ਕੁਲਵੀਰ ਸਿੰਘ ਨੇ ਪਹਿਲਾ ,ਸਾਹਿਬਜੋਤ ਸਿੰਘ ਨੇ ਦੂਜਾ ,ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਉਮਰ ਵਰਗ 17 ਸਾਲ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਅਵਨੀਤ ਕੌਰ ਦਿਓਲ ਨੇ ਪਹਿਲਾ ਪ੍ਰਭਲੀਨ ਕੌਰ ਨੇ ਦੂਜਾ, ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਸਾਲਾ ਉਮਰ ਵਰਗ ਵਿੱਚ ਜਸਕਰਨ ਸਿੰਘ ਨੇ ਪਹਿਲਾ, ਪ੍ਰਦੀਪ ਸਿੰਘ ਨੇ ਦੂਜਾ ਅਤੇ ਅਰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਉਮਰ ਵਰਗ 21 ਸਾਲ ਲੜਕੀਆਂ ਵਿੱਚ ਨੌਨਿਧ ਕੌਰ ਨੇ ਪਹਿਲਾ, ਗੁਰਜੋਤ ਕੌਰ ਦੂਜਾ, ਮਨਜਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਏਅਰ ਰਾਈਫਲ ਦੇ 21 ਤੋਂ 30 ਸਾਲਾਂ ਵਰਗ ਵਿੱਚ ਹਰਜੋਤ ਸਿੰਘ ਨੇ ਪਹਿਲਾ, ਵੈਭਵ ਰਾਜੌਰੀਆ ਨੇ ਦੂਜਾ ਸਥਾਨ ਹਾਸਲ ਕੀਤਾ। ਉਮਰ ਵਰਗ 41 ਤੋਂ 50 ਸਾਲ ਵਿੱਚ ਦਿਨੇਸ਼ ਕੁਮਾਰ ਸੈਣੀ ਨੇ ਪਹਿਲਾ ਜਸਵਿੰਦਰ ਸਿੰਘ ਨੇ ਦੂਜਾ ਅਤੇ ਅੰਮ੍ਰਿਤ ਪਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਜਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਜੀ ਐਸ ਚੀਮਾ,ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ, ਲਵਜੀਤ ਸਿੰਘ ਕੰਗ, ਰਣਧੀਰ ਸਿੰਘ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ ਚੀਮਾ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ, ਅੰਮ੍ਰਿਤ ਕੌਰ, ਰਵਿੰਦਰ ਕੌਰ, ਪਿੰਕਾਸ਼ ਧੀਮਾਨ, ਕਰਨਦੀਪ, ਦਰਪਾਲ ਸਿੰਘ, ਨਰੇਸ਼ ਰਾਜੌਰੀਆ, ਕੋਚ ਨਰਿੰਦਰ ਸਿੰਘ ਬੰਗਾ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਹਰਪ੍ਰੀਤ ਕੌਰ, ਅਰਸ਼ਦੀਪ ਸਿੰਘ ਬੰਗਾ, ਰਿਤੂ ਬਾਲਾ, ਹਰਿੰਦਰ ਸਿੰਘ, ਨਵਦੀਪ ਸਿੰਘ, ਸੁਨੀਤਾ ਰਾਣੀ, ਖੁਸ਼ਦੀਪ ਕੌਰ ਸ਼ੂਟਿੰਗ ਕੋਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਚੈਤੰਨਿਆ ਨੈਇਡੂ ਸ਼ੂਟਿੰਗ ਕੋਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਅੰਮ੍ਰਿਤਪਾਲ ਸਿੰਘ ਲੈਕਚਰਾਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਸਰਬਜੀਤ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਗੁਰ ਇੰਦਰਜੀਤ ਸਿੰਘ ਮਾਨ, ਕੁਲਵੰਤ ਸਿੰਘ ਕੋਟਲਾ ਨਿਹੰਗ, ਗੁਰਮੀਤ ਸਿੰਘ ਆਦਿ ਨੇ ਮਹੱਤਵ ਪੂਰਨ ਯੋਗਦਾਨ ਪਾਇਆ।