ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਈ ਵਿਦਿਆਰਥੀਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ

ਐੱਸ.ਏ.ਐੱਸ ਨਗਰ (ਸਹਿਜਧਾਰਾ ਬਿਊਰੋ), 26 ਸਤੰਬਰ:
ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਐਸ.ਪੀ. ਵਰੁਣ ਸ਼ਰਮਾ ਆਈ.ਪੀ.ਐਸ. ਅਤੇ ਨਵਰੀਤ ਸਿੰਘ ਵਿਰਕ ਪੀ.ਪੀ.ਐਸ. ਐਸ.ਪੀ. ਹੈੱਡਕੁਆਟਰ ਦੇ ਹੁਕਮਾਂ ਅਨੁਸਾਰ ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ ਇੰਸਪੈਕਟਰ ਜੈਦੀਪ ਜਾਖੜ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਐਸ.ਏ.ਐਸ. ਨਗਰ, ਸ.ਥ. ਜਨਕ ਰਾਜ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ-1, ਹੌਲਦਾਰ ਗੁਰਨੇਕ ਸਿੰਘ ਅਤੇ ਹੌਲਦਾਰ ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਸੀ.ਐਸ.ਈ. ਸਕੂਲ ਗੀਗੇਮਾਜਰਾ ਵਿਖੇ ਵਿਦਿਆਰਥੀਆਂ ਦਾ ਨਸ਼ਿਆਂ ਖ਼ਿਲਾਫ਼ ਟਾਪਿਕ ਉੱਤੇ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਗੀਗੇਮਾਜਰਾ ਸਕੂਲ, ਦੇਵੀ ਨਗਰ ਬਰਵਾਲਾ ਅਤੇ ਕੁਰੜੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਵੱਲੋਂ ਸੈਮੀਨਾਰ ਕਰਵਾਉਣ ਲਈ ਪੁਲਿਸ ਦਾ ਧੰਨਵਾਦ ਕੀਤਾ ਗਿਆ।
