ਤੀਆਂ ਦਾ ਤਿਓਹਾਰ ਧੂਮ-ਧਾਮ ਨਾਲ਼ ਮਨਾਇਆ ਗਿਆ
ਚੰਡੀਗੜ੍ਹ (ਸੁਰਜੀਤ ਸੁਮਨ), 13 ਅਗਸਤ:
ਸਾਉਣ ਦਾ ਮਹੀਨਾ ਔਰਤਾਂ ਖਾਸ ਕਰਕੇ ਨਵ-ਵਿਆਹੀਆਂ ਮੁਟਿਆਰਾਂ ਲਈ ਖੁਸ਼ੀਆਂ ਤੇ ਖੇੜਿਆਂ ਦਾ ਅਜਿਹਾ ਵੇਲ਼ਾ ਲੈ ਕੇ ਆਉਂਦਾ ਹੈ ਜਦੋਂ ਨਵ-ਵਿਆਹੀਆਂ ਮੁਟਿਆਰਾਂ ਸਜਦੀਆਂ-ਫੱਬਦੀਆਂ ਹਨ। ਆਪਣੇ ਮਨ ਦੇ ਵਲਵਲੇ ਹਾਣਦੀਆਂ ਮੁਟਿਆਰਾਂ ਨਾਲ਼ ਸਾਂਝੇ ਕਰਦੀਆਂ ਹਨ। ਮਨਦੇ ਵਿਚਾਰਾਂ ਅਤੇ ਸਭਿਆਚਾਰ ਦੇ ਅਜਿਹੇ ਆਦਾਨ-ਪ੍ਰਦਾਨ ਨਾਲ਼ ਸਮਾਜ ਵਿੱਚ ਨਵੇਂ ਨਵੇਂ ਰਿਸ਼ਤੇ ਤੇ ਸਾਂਝਾਂ ਪੈਦਾ ਹੁੰਦੀਆਂ ਹਨ। ਅੱਜ ਦੀ ਭੱਜ-ਦੌੜ ਦੇ ਸਮੇਂ ਵਿੱਚ ਇੱਕ ਦੂਜੇ ਨਾਲ਼ ਮਿਲ਼-ਜੁੜ ਕੇ ਬੈਠਣ ਦਾ ਸਮਾਂ ਮਿਲ਼ਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਲੱਬ ਦੀ ਸਰਪ੍ਰਸਤ ਸੀਮਾ ਨੇ ਕਿਹਾ ਕਿ ਹਰ ਵਾਰ ਵਾਂਗ ਇਸ ਵਾਰ ਵੀ ਦਾ ਰੌਇਲ ਗਰੀਨ ਕਲੱਬ, ਫੇਜ਼ 11, ਮੋਹਾਲ਼ੀ ਵੱਲੋਂ ਹੋਟਲ ਕੈਂਟੀਜ਼ ਵਿਖੇ ਤੀਆਂ ਦਾ ਤਿਓਹਾਰ ਬੜੇ ਧੂਮ-ਧਾਮ ਨਾਲ਼ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਦਾ ਰੌਇਲ ਗਰੀਨ ਕਲੱਬ ਦੀਆਂ ਸਰਗਰਮ ਮੈਂਬਰਜ਼ ਸੀਮਾ ਸ਼ਰਮਾ, ਪ੍ਰਿਅੰਕਾ, ਪ੍ਰੀਤੀ, ਗੁਰਜੀਤ ਕੌਰ, ਬੇਬੀ ਸਾਨਵੀ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਪਰਮਿੰਦਰ ਕੌਰ, ਊਸ਼ਾ ਗੌਤਮ, ਸੁਨੈਨਾ ਅਤੇ ਗੁਰਪ੍ਰੀਤ ਕੌਰ ਨੇ ਇਸ ਸਮਾਗਮ ਵਿੱਚ ਭਾਗ ਲਿਆ।