ਜ਼ਿਲਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਵਰਕਸ਼ਾਪ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 08 ਸਤੰਬਰ:
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟੇਟ ਕੋਆਰਡੀਨੇਟਰ ਮੈਡਮ ਮਨਦਾਕਨੀ ਦੀ ਅਗਵਾਈ ਹੇਠ 32ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ 2026 ਦੀ ਵਰਕਸ਼ਾਪ ਜ਼ਿਲ੍ਹਾ ਪੱਧਰ ‘ਤੇ ਸਰਕਾਰੀ ਹਾਈ ਸਕੂਲ ਮੌਲੀ ਵੈਦਵਾਨ ਐਸ. ਏ. ਐਸ. ਨਗਰ ਵਿਖੇ ਕਰਵਾਈ ਗਈ। ਇਸ ਦੇ ਦਿਸ਼ਾ-ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਫਸਰ (ਸਕੈਡੰਰੀ) ਮੈਡਮ ਗਿਨੀ ਦੁਗਲ, ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਿਤੂ ਬਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਨਰੇਸ਼ ਗੁਪਤਾ, ਲੈਕਚਰਾਰ ਕੈਮਿਸਟਰੀ ਐਸ.ਓ.ਈ ਬਨੂੜ, ਜ਼ਿਲ੍ਹਾਂ ਅਕੈਡਮਿਕ ਕੋਆਰਡੀਨੇਟਰ ਮੈਡਮ ਈਸ਼ਾ ਗਰਗ ਨੇ ਕਰਵਾਈ। ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਦੀ ਭੂਮਿਕਾ ਮੈਡਮ ਆਕ੍ਰਿਤੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੁਰੜੀ ਅਤੇ ਸਾਇੰਸ ਮਿਸਟੈ੍ਸ ਮੈਡਮ ਪ੍ਰਿਆ ਗਰਗ ਅਤੇ ਅੰਕਿਤਤਾ ਨੇ ਨਿਭਾਈ।

ਇਸ ਪ੍ਰੋਗਰਾਮ ਵਿੱਚ 151 ਵੱਖ-ਵੱਖ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੇ ਭਾਗ ਲਿਆ ਇਸ ਸਾਲ ਦੇ 32ਵੀਂ ਚਿਲਡਰਨ ਸਾਇੰਸ ਕਾਂਗਰਸ ਦੇ ਫੋਕਲ ਥੀਮ “ਸਾਇੰਸ ਐਂਡ ਇਨੋਵੇਸ਼ਨ ਫੌਰ ਸਟੇਨੇਬੀਲਟੀ” ਅਧੀਨ ਪੰਜ ਸਬ ਥੀਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਮੈਡਮ ਨਰੇਸ਼ ਗੁਪਤਾ ਜ਼ਿਲਾ ਕੋਆਰਡੀਨੇਟਰ ਨੇ ਦਿੱਤੀ। ਮੁੱਢਲੀ ਜਾਣਕਾਰੀ ਰਿਸੋਰਸ ਪਰਸਨ ਮੈਡਮ ਆਕ੍ਰਿਤੀ ਸ਼ਰਮਾ ਨੇ ਦਿੱਤੀ ਅਤੇ ਪੰਜ ਸਭ ਥੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਰਿਸੋਰਸ ਪਰਸਨ ਮੈਡਮ ਪ੍ਰਿਆ ਅਤੇ ਅੰਕਿਤਾ ਨੇ ਜਾਣਕਾਰੀ ਦਿੱਤੀ। ਇਸ ਵਿੱਚ ਸਾਇੰਸ ਅਧਿਆਪਕਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਵਿੱਚ ਭਾਗ ਦਿਵਾਉਣਗੇ ਕਿਉਂਕਿ ਚਿਲਡਰਨ ਸਾਇੰਸ ਕਾਂਗਰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਾਇੰਸ ਦੀ ਰੁਚੀ ਨੂੰ ਵਧਾਉਣਾ ਹੈ ਅਤੇ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਲੱਭਣਾ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਪ੍ਰੋਜੈਕਟ ਬਹੁਤ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਸਕੂਲ ਦੇ ਹੈੱਡਮਾਸਟਰ ਸੰਜੀਵ ਕੁਮਾਰ ਨੇ ਇਸ ਵਰਕਸ਼ਾਪ ਨੂੰ ਪੂਰਾ ਕਰਵਾਉਣ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ। ਜਸਵਿੰਦਰ ਸਿੰਘ, ਰਣਜੀਤ ਕੌਰ, ਨਵਨੀਤ ਕੌਰ, ਨੀਰੂ ਬਾਲਾ, ਰਾਗਨੀ, ਅਸ਼ੀਸ਼ ਸ਼ਰਮਾ ਅਤੇ ਸਮੁੱਚੀ ਟੀਮ ਵੱਲੋਂ ਉਨਾਂ ਦੇ ਸਮੂਹ ਸਟਾਫ ਅਤੇ ਹੈੱਡਮਾਸਟਰ ਸਾਹਿਬ ਦਾ ਧੰਨਵਾਦ ਕੀਤਾ ਗਿਆ।