ਗੁਰਸ਼ਰਨ ਭਾਅ ਜੀ ਦੇ ਜਨਮ ਦਿਨ ’ਤੇ ਨਾਟਕ ‘ਨਵਾਂ ਜਨਮ’ ਦੀ ਪੇਸ਼ਕਾਰੀ 15 ਸਤੰਬਰ ਨੂੰ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 14 ਸਤੰਬਰ:
ਸੁਚੇਤਕ ਰੰਗਮੰਚ ਵੱਲੋਂ ਪੰਜਾਬੀ ਨਾਟਕਕਾਰੀ ਦੇ ਚਮਕਦੇ ਸਿਤਾਰੇ ਗੁਰਸ਼ਰਨ ਭਾਅ ਜੀ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਹੀ ਲਿਖੇ ਨਾਟਕ ‘ਨਵਾਂ ਜਨਮ’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਸਬੰਧੀ ਸ਼ਬਦੀਸ਼ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਦਾ ਇਹ ਨਾਟਕ ਮਿਤੀ 15 ਸਤੰਬਰ, 2026 ਨੂੰ ਬਾਅਦ ਦੁਪਹਿਰ 3.30 ਵਜੇ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ, ਐਸ.ਸੀ.ਓ. 949, ਸੈਕਟਰ 70, ਮੋਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਗੁਰਸ਼ਰਨ ਭਾਅ ਜੀ ਕਿਹਾ ਕਰਦੇ ਸਨ, ‘ਜੇ ਨਾਟਕ ਵਿੱਚ ਕੋਈ ਸਵਾਲ ਹੀ ਨਹੀਂ ਉਠਾਉਣਾ, ਤਾਂ ਨਾਟਕ ਕਰਨਾ ਹੀ ਕਿਉਂ? ਇਨ੍ਹਾਂ ਸਵਾਲਾਂ ਦੇ ਰੂਬਰੂ ਹੋਣ ਲਈ ਉਨ੍ਹਾਂ ਨਾਟਕ ਪ੍ਰੇਮੀਆਂ ਨੂੰ ਨਿੱਘਾ ਸੱਦਾ ਦਿੱਤਾ।