ਵਾਤਾਵਰਨ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਬੂਟੇ ਲਗਾਏ ਗਏ
ਖਰੜ (ਗੁਰਜੀਤ ਸਿੰਘ ਲਾਂਬਾ), 25 ਸਤੰਬਰ:
ਸਥਾਨਕ ਜਨਤਾ ਨਗਰ ਦੇ ਏਕ ਓਂਕਾਰ ਸਮਾਰਟ ਸਕੂਲ ਵਿਖੇ ਵੁਮੈਨ ਐਂਡ ਚਾਇਲਡ ਵੈਲਫੇਅਰ ਸੋਸਾਇਟੀ ਸੈਕਟਰ 45 ਚੰਡੀਗੜ੍ਹ ਵੱਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਮੁਹਿਮ ਦੌਰਾਨ ਤਕਰੀਬਨ 50 ਵਿਰਾਸਤੀ ਬੂਟੇ ਵਧੀਆ ਤਰੀਕੇ ਨਾਲ ਲਾਏ ਗਏ ਹਨ, ਜਿਨ੍ਹਾਂ ਵਿੱਚ ਜਾਮਣ,,ਆਮਲਾ, ਅਮਰੂਦ, ਅੰਬ ਅਤੇ ਹੋਰ ਕਈ ਤਰ੍ਹਾਂ ਦੇ ਫੁੱਲਾਂ ਨਾਲ ਸਬੰਧਤ ਹਨ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਪੂਜਾ ਬਖਸ਼ੀ ਨੇ ਆਖਿਆ ਕਿ ਵਾਤਾਵਰਨ ਨੂੰ ਸਾਫ-ਸੁਧਰਾ ਰੱਖਣਾ ਅੱਜ ਦੀ ਵਿਸ਼ੇਸ਼ ਲੋੜ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਹਰ ਇੱਕ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਬੂਟੇ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸਾਂਭ-ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਇਸ ਸ਼ੁਭ ਅਵਸਰ ‘ਤੇ ਸਕੂਲ ਦੀ ਪ੍ਰਿੰਸੀਪਲ ਓਂਕਾਰ ਕੌਰ ਨੇ ਪੂਜਾ ਬਖਸ਼ੀ ਅਤੇ ਸੰਸਥਾ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਤਨਾਮ ਸਿੰਘ, ਸਲਾਕਾਰ ਓਮ ਪ੍ਰਕਾਸ਼ ਅਤੇ ਸੰਸਥਾ ਦੇ ਵਾਲੰਟੀਅਰ ਭਾਰਤੀ ਅੰਜਲੀ, ਸਾਕਸ਼ੀ, ਸਕੂਲ ਦਾ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
