ਲੋੜਵੰਦ ਮਰੀਜ਼ ਯੋਗੀਰਾਜ ਦੇ ਇਲਾਜ ਲਈ ਕੀਤੀ ਵਿੱਤੀ ਸਹਾਇਤਾ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 01 ਅਕਤੂਬਰ: ਪਰਮ ਸੇਵਾ ਵੈੱਲਫੇਅਰ ਸੋਸਾਇਟੀ (ਰਜਿ.) ਦੇ ਧਿਆਨ ਵਿੱਚ ਆਉਣ ‘ਤੇ ਸੋਸਾਇਟੀ ਦੇ ਸਰਗਰਮ ਅਹੁਦੇਦਾਰਾਂ ਡਾ. ਸੰਤ ਸੁਰਿੰਦਰ ਪਾਲ ਸਿੰਘ ਅਤੇ ਸੁਰਜੀਤ ਮੰਡ ਵੱਲੋਂ ਲੋੜਵੰਦ ਮਰੀਜ਼ ਯੋਗੀ ਰਾਜ ਪੁੱਤਰ ਰਾਮ ਆਸਰਾ ਵਾਸੀ ਮਲਹੋਤਰਾ ਕਾਲੌਨੀ, ਰੋਪੜ੍ਹ ਦੇ ਇਲਾਜ ਲਈ ਵਿੱਤੀ ਸਹਾਇਤਾ ਕੀਤੀ ਗਈ। ਦੱਸਣਯੋਗ ਹੈ ਕਿ ਮਰੀਜ਼ ਯੋਗੀ ਰਾਜ ਕਿਸੇ ਢਾਬੇ ‘ਤੇ ਮਜ਼ਦੂਰੀ ਕਰਦਾ ਹੈ। ਉਸ ਦਾ ਟਰੱਕ ਵੱਲੋਂ ਫੇਟ ਮਾਰਨ ਕਰਕੇ ਮੋਢਾ ਫਰੈਕਚਰ ਹੋ ਗਿਆ ਸੀ। ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਅਤੇ ਜਨਰਲ ਸਕੱਤਰ ਸੁਰਜੀਤ ਸੁਮਨ ਵੱਲੋਂ ਦੱਸਿਆ ਗਿਆ ਕਿ ਸੋਸਾਇਟੀ ਮੈਂਬਰਾਂ ਦੀ ਨਿਰਸਵਾਰਥ ਸੁਚੱਜੀ ਸੋਚ ਕਰਕੇ ਸਮਾਜ ਭਲਾਈ ਦੇ ਖੇਤਰ ਵਿੱਚ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਇਸ ਨੇਕ ਕਾਰਜ ਵਿੱਚ ਜੁਟੀ ਹੋਈ ਹੈ, ਜਿਸ ਦਾ ਸਿਹਰਾ ਸੁਹਿਰਦ ਮੈਂਬਰਾਂ ਸਿਰ ਹੀ ਹੈ।

ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਵਿੱਚ ਸੋਸਾਇਟੀ ਦੇ ਸਰਗਰਮ ਮੈਂਬਰ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ, ਸੁਰਜੀਤ ਮੰਡ, ਸੁਰਿੰਦਰ ਸਿੰਘ ਚੰਡੀਗੜ੍ਹ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਰਵਿੰਦਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਗੁਰਸ਼ਰਨ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ, ਸੁਰਿੰਦਰ ਸਿੰਘ ਰੋਪੜ੍ਹ , ਪ੍ਰਿੰ. ਕੁਲਦੀਪ ਕੌਰ, ਸੁਰਿੰਦਰ ਕੌਰ, ਪ੍ਰਵੀਨ ਭੱਟ, ਆਰਤੀ ਸਹਿਗਲ, ਸੋਨੀਆ ਮਹਾਜਨ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਨੀਤਾ ਪੰਚਕੂਲਾ, ਸੁਨੀਤਾ ਗੌੰਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਨਲਿਨੀ ਬੰਗਾ, ਰਾਜ ਕੁਮਾਰੀ, ਮਮਤਾ ਗੌਤਮ, ਸੁਖਵੰਤ ਕੌਰ, ਚੰਦਰ ਕਾਂਤਾ, ਮੀਨੂੰ ਕਾਮਰਾ ਅਤੇ ਮਿਸ ਹਰਸ਼ਦੀਪ ਕੌਰ ਆਦਿ ਸ਼ਾਮਿਲ ਹਨ, ਜੋ ਇਸ ਨੇਕ ਕਾਰਜ ਹਿੱਤ ਸੋਸਾਇਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਹਿੱਤ ਪਰਿਵਾਰ ਵੱਲੋਂ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ।