ਤੀਆਂ ਦਾ ਤਿਓਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ
ਦਸਮੇਸ਼ ਪਬਲਿਕ ਸਕੂਲ ਮੁੰਡੀ ਖਰੜ ਵਿਖੇ ਤੀਆਂ ਦਾ ਤਿਓਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਵਿਜੈ ਕੁਮਾਰ ਟੀਕੂ, ਸਮਾਜ ਸੇਵੀ ਅਮਰੀਕ ਸਿੰਘ ਹੈਪੀ, ਪਰਮਜੀਤ ਕੌਰ, ਪ੍ਰਧਾਨ ਜ਼ਿਲ੍ਹਾ ਮੋਹਾਲੀ, ਚਰਨਜੀਤ ਕੌਰ ਚੰਨੀ, ਮਨਜੀਤ ਕੌਰ ਸੋਨੂ, ਅਮਰਿੰਦਰ ਸਿੰਘ ਰੋਮੀ, ਸੋਨੂ ਪੋਲ, ਹਰਮਨਦੀਪ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਤੀਆਂ ਦੇ ਤਿਓਹਾਰ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਦਸ਼ਮੇਸ਼ ਪਬਲਿਕ ਸਕੂਲ ਦੇ ਬੱਚੇ-ਬੱਚੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ, ਜਿਸ ਵਿੱਚ ਗਿੱਧਾ, ਭੰਗੜਾ ਅਤੇ ਤੀਆਂ ਦੇ ਤਿਓਹਾਰ ਸਬੰਧੀ ਗੀਤ ਆਦਿ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਇਸ ਮੌਕੇ ‘ਧੀਆਂ ਨੂੰ ਨਾ ਮਾਰੋ’ ਸਕਿੱਟ ਵੀ ਪੇਸ਼ ਕੀਤੀ ਗਈ। ਸ਼ਾਮਿਲ ਹੋਏ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੀਆਂ ਰਹੁ-ਰੀਤਾਂ, ਤਿਓਹਾਰ ਮਨਾਉਂਦਿਆਂ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਸਮਾਜ ਸੇਵੀ ਅਮਰੀਕ ਸਿੰਘ ਹੈਪੀ ਨੇ ਕਿਹਾ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਅੱਜ ਦੇ ਬੱਚੇ ਨਵੇਂ ਯੁੱਗ ਦੇ ਰਾਹ-ਦਸੇਰੇ ਬਣਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸਵਰਨ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਿਰੋਪਾਓ ਪਾ ਕੇ ਅਤੇ ਬੀਬੀਆਂ ਨੂੰ ਚੁੰਨੀਆਂ ਭੇਟ ਕਰਕੇ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।