
ਖਰੜ (ਸਹਿਜਧਾਰਾ ਬਿਊਰੋ), 30 ਸਤੰਬਰ:
ਸ਼ਹਿਰ ਦੇ ਸਥਾਨਕ ਮਾਡਲ ਟਾਊਨ ਦੇ ਜੀ.ਐੱਸ. ਕਿੱਡਜ਼ ਸਮਾਰਟ ਸਕੂਲ (G.S Kids Smart School) ਵਿਖੇ ਪੰਜਾਬੀ ਸੱਭਿਆਚਾਰ ਤੇ ਰਹੁ-ਰੀਤਾਂ ਅਤੇ ਪਰਿਵਾਰਕ ਗਹਿਰੇ ਰਿਸ਼ਤਿਆਂ ਪ੍ਰਤੀ ਸਾਡੇ ਬੱਚਿਆਂ ਦੇ ਮਨਾਂ ਵਿੱਚ ਆਕਰਸ਼ਨ ਪੈਦਾ ਲਈ ਦਾਦਾ-ਦਾਦੀ, ਨਾਨਾ-ਨਾਨੀ ਦਿਵਸ (Grand Parents Day celebrations) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਸਮਾਰਟ ਸਕੂਲ ਦੇ ਬੱਚਿਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਵੱਲੋਂ ਰਲ਼ ਕੇ ਮਨਾਇਆ ਗਿਆ।

ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਮਾਪਿਆਂ ਅਤੇ ਦਾਦਾ-ਦਾਦੀ/ ਨਾਨਾ-ਨਾਨੀ ਅਤੇ ਹੋਰ ਰਿਸ਼ਤਿਆਂ ਪ੍ਰਤੀ ਜਾਗਰੂਕ ਕੀਤਾ। ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਮਨਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਬੱਚਿਆਂ ਦੀ ਮਨੁੱਖੀ ਜ਼ਿੰਦਗੀ ਵਿੱਚ ਅਹਿਮ ਲੋੜ ਹੈ, ਉਸੇ ਤਰ੍ਹਾਂ ਨਾਨਕੇ ਅਤੇ ਦਾਦਕੇ ਪਰਿਵਾਰਾਂ ਤੇ ਹੋਰ ਰਿਸ਼ਤੇ ਵੀ ਬਹੁਤ ਅਹਿਮੀਅਤ ਰੱਖਦੇ ਹਨ। ਇਨ੍ਹਾਂ ਸਾਰਿਆਂ ਦੀ ਸੁਚੱਜੀ ਮੌਜੂਦਗੀ ਹੀ ਇੱਕ ਚੰਗੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਿਰਮਾਣ ਕਰਦੀ ਹੈ।