ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਡਰੋਨ ਸ਼ੋਅ” 29 ਸਤੰਬਰ ਨੂੰ

ਐੱਸ.ਏ.ਐੱਸ. ਨਗਰ (ਸਹਿਜਧਾਰਾ ਬਿਊਰੋ), 28 ਸਤੰਬਰ: ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਡਰੋਨ ਸ਼ੋਅ” ਭਲਕੇ ਮਿਤੀ 29 ਸਤੰਬਰ 2026 ਨੂੰ ਦੁਸਹਿਰਾ ਗਰਾਊਂਡ, ਸੈਕਟਰ-79 ਮੋਹਾਲੀ ਵਿਖੇ ਸ਼ਾਮ 6:00 ਵਜੇ ਹੋਣ ਜਾ ਰਿਹਾ ਹੈ।
ਇਸ ਸਬੰਧੀ ਹਲਕਾ ਐਮ.ਐਲ.ਏ. ਕੁਲਵੰਤ ਸਿੰਘ ਨੇ ਮੋਹਾਲੀ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ “ਡਰੋਨ ਸ਼ੋਅ” ਰਾਹੀਂ ਆਧੁਨਿਕ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਬਾਰੇ ਜਾਣਨ, ਪਰਿਵਾਰਾਂ ਸਮੇਤ ਪਹੁੰਚ ਕੇ ਇਸ “ਡਰੋਨ ਸ਼ੋਅ” ਦਾ ਆਨੰਦ ਮਾਣਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਸ਼ਾਨਿਕ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।