ਮੋਹਾਲ਼ੀ ਪੁਲਿਸ ਵੱਲੋਂ ਨਜਾਇਜ਼ ਹਥਿਆਰ ਸਮੇਤ ਦੋਸ਼ੀ ਗ੍ਰਿਫਤਾਰ

ਮੋਹਾਲ਼ੀ (ਸਹਿਜਧਾਰਾ ਬਿਊਰੋ), 28 ਸਤੰਬਰ: ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਵਰੁਣ ਸ਼ਰਮਾਂ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਅਕਾਸ਼ਦੀਪ ਔਲਖ ਪੀ.ਪੀ.ਐਸ. ਕਪਤਾਨ ਪੁਲਿਸ (ਆਪਰੇਸ਼ਨ), ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਰਾਜਨ ਪਰਮਿੰਦਰ ਸਿੰਘ ਪੀ.ਪੀ.ਐਸ. ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਓਪਰੇਸ਼ਨ ਸੈੱਲ ਮੋਹਾਲ਼ੀ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਨਜਾਇਜ ਹਥਿਆਰ .32 ਬੋਰ ਸਮੇਤ 01 ਜਿੰਦਾ ਕਾਰਤੂਸ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 27-09-2026 ਨੂੰ ਓਪਰੇਸ਼ਨ ਸੈੱਲ ਮੋਹਾਲ਼ੀ ਦੀ ਟੀਮ ਨੇੜੇ ਏਅਰਪੋਰਟ ਚੌਂਕ ਐਰੋਸਿਟੀ ਮੋਹਾਲ਼ੀ ਮੌਜੂਦ ਸੀ, ਤਾਂ ਓਪਰੇਸ਼ਨ ਸੈੱਲ ਮੋਹਾਲੀ ਦੇ ASI ਕਮਲਪ੍ਰੀਤ ਸ਼ਰਮਾਂ ਨੂੰ ਮੁੱਖਬਰੀ ਮਿਲ਼ੀ ਕਿ ਸੰਜੇ ਪੁੱਤਰ ਧਰਮੇਂਦਰ ਵਾਸੀ ਪਿੰਡ ਖਾਤਲਾ, ਜਿਲਾ ਜੀਂਦ, ਹਰਿਆਣਾ ਦਾ ਰਹਿਣ ਵਾਲ਼ਾ ਹੈ, ਜਿਸ ਦੇ ਪਾਸ ਨਜਾਇਜ ਹਥਿਆਰ ਹੈ। ਇਸ ਸਮੇਂ ਛੱਤ ਲਾਈਟਾਂ ਤੋਂ ਏਅਰਪੋਰਟ ਚੌਂਕ ਸਾਈਡ ਨੂੰ ਜਾਂਦੀ ਰੋਡ ਖੱਬੇ ਪਾਸੇ ਸਰਵਿਸ ਰੋਡ ਪਰ ਗੱਡੀ ਨੰ: HR26-ET-8337 ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਵਿੱਚ ਬੈਠਕੇ ਆਪਣੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ। ਜੇਕਰ ਇਸਨੂੰ ਕਾਬੂ ਕੀਤਾ ਜਾਵੇ ਤਾਂ ਇਸ ਪਾਸੋਂ ਨਜਾਇਜ ਹਥਿਆਰ ਬ੍ਮਦ ਹੋ ਸਕਦਾ ਹੈ, ਜੋ ਕਿ ਮੁੱਖਬਰੀ ਦੇ ਅਧਾਰ ਤੇ ਦੋਸ਼ੀ ਸੰਜੇ ਵਿਰੁੱਧ ਮੁਕੱਦਮਾ ਨੰ: 111 ਮਿਤੀ 27-09-2026 ਅ/ਧ 25-54-59 Arms Act ਥਾਣਾ ਆਈ.ਟੀ. ਸਿਟੀ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਨੂੰ ਗੱਡੀ ਨੰ: HR26-ET-8337 ਵਿੱਚੋਂ ਕਾਬੂ ਕਰਕੇ ਨਜਾਇਜ ਪਿਸਟਲ .32 ਬੋਰ ਸਮੇਤ 01 ਜਿੰਦਾ ਰੌਂਦ .32 ਬੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੰਜੇ ਪੁੱਤਰ ਧਰਮੇਂਦਰ ਵਾਸੀ ਪਿੰਡ ਖਾਤਲਾ, ਥਾਣਾ ਸਦਰ ਸਫੀਦੋਂ, ਜਿਲਾ ਜੀਂਦ, ਹਰਿਆਣਾ ਜਿਸਦੀ ਉਮਰ ਕ੍ਰੀਬ 29 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਪਾਸੋਂ ਬ੍ਰਾਮਦ ਹੋਏ ਹਥਿਆਰ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਖਰੀਦ ਕੀਤਾ ਗਿਆ ਸੀ।