ਪ੍ਰਗਤੀਵਾਦੀ ਕਵਿਤਾ ਕੇਂਦਰ ਮੋਹਾਲ਼ੀ ਵੱਲੋਂ ਕਵੀ ਦਰਬਾਰ 09 ਅਗਸਤ ਨੂੰ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 08 ਅਗਸਤ:
ਪ੍ਰਗਤੀਵਾਦੀ ਕਵਿਤਾ ਕੇਂਦਰ, ਮੋਹਾਲ਼ੀ ਵੱਲੋਂ 09 ਅਗਸਤ, 2026, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਮਕਾਨ ਨੰ: 499, ਫੇਜ਼ 6, ਮੋਹਾਲ਼ੀ ਵਿਖੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੇ ਪ੍ਰਧਾਨ ਉੱਘੇ ਲੇਖਕ ਦਲਬੀਰ ਸਿੰਘ ਸਰੋਆ, ਪੰਜਾਬ ਸਿਵਲ ਸਕੱਤਰੇਤ ਤੋਂ ਬਤੌਰ ਉਪ ਸਕੱਤਰ ਸੇਵਾ ਮੁਕਤ ਹੋਏ ਹਨ। ਉਨ੍ਹਾਂ ਸਮੂਹ ਸਾਹਿਤਕਾਰਾਂ ਅਤੇ ਪਾਠਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।