
ਦਿਲ ਨੂੰ ਛੂਹ ਗਈਆਂ ਵਰਕਸ਼ਾਪ ਵਿੱਚ ਸਿਖਾਈਆਂ ਗੱਲਾਂ : ਸੈਮੀਨੇਰੀਅਨ
ਰੂਪਨਗਰ (ਸਹਿਜਧਾਰਾ ਬਿਊਰੋ), 03 ਅਕਤੂਬਰ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਟ ਰੂਪਨਗਰ ਵਿਖੇ ਪ੍ਰਿੰ. ਮੋਨਿਕਾ ਭੁਟਾਨੀ ਦੀ ਅਗਵਾਈ ਹੇਠ ਤਿੰਨ ਰੋਜ਼ਾ ਲਾਇਫ ਸਕਿੱਲ ਵਰਕਸ਼ਾਪ ਲਗਾਈ ਗਈ। ਡਾਇਟ ਲੈਕਚਰਾਰ ਸੁਖਵੰਤ ਸਿੰਘ, ਡਰੀਮ ਐਂਡ ਡਰੀਮ ਸੰਸਥਾ ਤੋਂ ਮੈਡਮ ਵਰਿੰਦਰ ਕੌਰ, ਭੱਕੂ ਮਾਜਰਾ ਸਕੂਲ ਦੇ ਇਤਿਹਾਸ ਦੇ ਲੈਕਚਰਾਰ ਰਾਬਿੰਦਰ ਸਿੰਘ ਰੱਬੀ ਨੇ ਇਹ ਵਰਕਸ਼ਾਪ ਲਗਾਈ। ਤਿੰਨ ਰੋਜ਼ਾ ਵਰਕਸ਼ਾਪ ਵਿੱਚ ਅਧਿਆਪਕਾਂ ਦੇ ਨਿੱਜੀ ਜੀਵਨ, ਜੋ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਨਾਲ਼ ਸੰਬੰਧ ਰੱਖਦੇ ਸਨ, ਬਾਰੇ ਭਾਵਪੂਰਨ ਤਜ਼ਰਬੇ ਸਾਂਝੇ ਕੀਤੇ ਗਏ। ਸੁਖਵੰਤ ਸਿੰਘ ਨੇ ਐੱਨ ਈ ਪੀ 2020 ਬਾਬਤ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਸ੍ਰੀ ਰੱਬੀ ਨੇ ਵੱਖ-ਵੱਖ ਗਤੀਵਿਧੀਆਂ ਕਰਾ ਕੇ ਉਨ੍ਹਾਂ ਦੀ ਮਹੱਤਤਾ ਬਾਰੇ ਸਮਝਾਇਆ। ਮੈਡਮ ਵਰਿੰਦਰ ਨੇ ਸਮੂਹ ਭਾਗੀਦਾਰਾਂ ਨੂੰ ਵਿਸ਼ੇ ਨਾਲ਼ ਜੋੜਦਿਆਂ ਬਹੁਤ ਹੀ ਬਾਕਮਾਲ ਗੱਲਾਂ ਕੀਤੀਆਂ, ਜੋ ਸੈਮੀਨੇਰੀਅਨ ਅਨੁਸਾਰ ਉਨ੍ਹਾਂ ਦੇ ਦਿਲਾਂ ਨੂੰ ਛੂਹ ਗਈਆਂ। ਬਹੁਤ ਹੀ ਭਾਵਪੂਰਤ ਗੱਲਾਂ, ਜੋ ਪਹਿਲਾਂ ਉਨ੍ਹਾਂ ਕਦੇ ਵੀ ਸਾਂਝੀਆਂ ਨਹੀਂ ਸੀ ਕੀਤੀਆਂ, ਉਹ ਗੱਲਾਂ ਕਰ ਕੇ ਉਨ੍ਹਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ।

ਵਰਨਣਯੋਗ ਹੈ ਕਿ ਇਸ ਵਰਕਸ਼ਾਪ ਵਿੱਚ ਰੂਪਨਗਰ ਜ਼ਿਲ੍ਹੇ ਦੇ ਸਕੂਲਾਂ ਨੇ ਭਾਗ ਲਿਆ। ਮੈਡਮ ਪਲਵਿੰਦਰ ਕੌਰ, ਓਮਿਤਾ ਸ਼ਰਮਾ (ਸਿੰਘ), ਮਨੀਤਾ ਸ਼ਰਮਾ, ਨੇਹਾ ਕੌਸ਼ਲ (ਮੀਆਂਪੁਰ), ਰਣਦੀਪ ਕੌਰ, ਰਾਜਬੀਰ ਕੌਰ (ਕਿਸ਼ਨਪੁਰਾ), ਇਰਵਿੰਦ ਕੌਰ (ਕੋਟਲਾ ਨਿਹੰਗ), ਦੀਪਤੀ ਬਸੀ, ਗੁਰਬੀਰ ਕੌਰ (ਸੈਂਫਲਪੁਰ), ਪਰਮਿੰਦਰ ਕੌਰ, ਦੀਕਸ਼ਾ ਟੀਨਾ (ਅਬਿਆਣਾ ਕਲਾਂ), ਗੁਰਪ੍ਰੀਤ ਕੌਰ, ਲਖਵੀਰ ਸਿੰਘ (ਹਰੀਪੁਰ), ਹਰਪ੍ਰੀਤ ਕੌਰ, ਸੀਮਾ ਰਾਣੀ (ਝੱਲੀਆਂ ਖੁਰਦ), ਕੰਚਨ, ਮਨਿੰਦਰ ਕੌਰ (ਗੋਸਲਾਂ), ਹਰਵਿੰਦਰ ਕੌਰ (ਬਹਿਰਾਮਪੁਰ ਜਿਮੀਂਦਾਰਾ), ਕ੍ਰਿਸ਼ਨਾ ਰਾਣੀ, ਵਿਨੋਦ ਰਾਣੀ (ਚਤਾਮਲੀ), ਮਨਪ੍ਰੀਤ ਕੌਰ, ਰੂਪਾ (ਬੱਲਮਗੜ੍ਹ ਮੰਦਵਾੜਾ), ਜਗਰੂਪ ਕੌਰ (ਭਾਗੋ ਮਾਜਰਾ), ਕੁਲਦੀਪ ਸਿੰਘ (ਬੁਰਜਵਾਲਾ), ਕਵਿਤਾ ਸਚਦੇਵਾ (ਸੀਹੋਂ ਮਾਜਰਾ), ਅਨੀਸ ਕੁਮਾਰ (ਚਤਾਮਲਾ) ਅਤੇ ਕਮਲਦੀਪ ਸਿੰਘ (ਅਧਰੇੜਾ) ਨੇ ਵਰਕਸ਼ਾਪ ਵਿੱਚ ਆਪੋ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਬਾਖੂਬੀ ਕੀਤਾ। ਵਰਨਣਯੋਗ ਹੈ ਕਿ ਇਹ ਅਧਿਆਪਕ ਛੇਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਦਾ ਬੇਸ ਲਾਇਨ ਕਰ ਕੇ ਆਪਣੇ ਤਜ਼ਰਬੇ ਉਨ੍ਹਾਂ ਨਾਲ਼ ਸਾਂਝੇ ਕਰਨਗੇ। ਅੰਤ ਵਿੱਚ ਸੈਮੀਨੇਰੀਅਨ ਨੇ ਰਿਸੋਰਸ ਪਰਸਨ ਵਰਿੰਦਰ ਕੌਰ ਨੂੰ ਆਪਣਾ ਬਣਾਇਆ ਯਾਦਗਾਰੀ ਚਿੰਨ੍ਹ ਭੇਟ ਕੀਤਾ।