ਸ਼ਿਵਾਲਿਕ ਵੈੱਲਫੇਅਰ, ਸਪੋਰਟਸ ਤੇ ਕਲਚਰਲ ਸੋਸਾਇਟੀ (ਇਸਤਰੀ ਵਿੰਗ) ਵੱਲੋਂ ਮੇਲਾ ਤੀਆਂ ਦਾ 22 ਅਗਸਤ ਨੂੰ

ਖਰੜ (ਸਹਿਜਧਾਰਾ ਬਿਊਰੋ), 19 ਅਗਸਤ:
ਸ਼ਿਵਾਲਿਕ ਵੈੱਲਫੇਅਰ, ਸਪੋਰਟਸ ਤੇ ਕਲਚਰਲ ਸੋਸਾਇਟੀ (ਇਸਤਰੀ ਵਿੰਗ) ਵੱਲੋਂ ਮੇਲਾ ਤੀਆਂ ਦਾ 22 ਅਗਸਤ, 2026 ਦਿਨ ਸ਼ਨੀਵਾਰ ਨੂੰ ਸ਼ਾਮ 06.00 ਵਜੇ ਤੋਂ 11.00 ਵਜੇ ਤੱਕ ਐਸ.ਸੀ.ਓ. 3-4, ਐਕਮੇ ਸ਼ਾਪਿੰਗ ਪਲਾਜ਼ਾ, ਖਰੜ-ਕੁਰਾਲ਼ੀ ਹਾਈਵੇਅ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ, ਮੋਹਾਲ਼ੀ ਬੀਬੀ ਪ੍ਰਭਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਬੀਬੀ ਪਰਮਿੰਦਰ ਕੌਰ ਰੰਗਰਾ ਪ੍ਰਧਾਨਗੀ ਕਰਨਗੇ। ਸੋਸਾਇਟੀਦੀ ਪ੍ਰਧਾਨ ਗੁਰਦੇਵ ਕੌਰ ਗੈਰੀ ਨੇ ਕਿਹਾ ਕਿ ਇਸ ਮੇਲੇ ਵਿੱਚ ਲੋਕ ਗਾਇਕਾ ਬਲਜਿੰਦਰ ਸਿੱਧੂ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਭੰਗੜਾ, ਗਿੱਧਾ ਤੇ ਸਭਿਆਚਾਰਕ ਗੀਤ-ਸੰਗੀਤ ਵੀ ਸ਼ਾਮਿਲ ਹੋਵੇਗਾ।