ਸੰਤਾਲ਼ੀ ਦੀ ਵੰਡ ਨੇ ਸਾਡੇ ਲਈ ਆਜ਼ਾਦੀ ਦੇ ਮਾਅਨੇ ਬਦਲ ਦਿੱਤੇ – ਪ੍ਰੋ. ਈਸ਼ਵਰ ਦਿਆਲ ਗੌੜ
ਚੰਡੀਗੜ੍ਹ (ਸੁਰਜੀਤ ਸੁਮਨ), 18 ਅਗਸਤ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਸੈਕਟਰ ਵਿਖੇ ਡਾ. ਦੀਪਕ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿੱਚ ਭਾਰਤ ਦੇ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਸਕਾਲਰ ਪ੍ਰੋ. ਈਸ਼ਵਰ ਦਿਆਲ ਗੌੜ ਪ੍ਰੋ ਈਸ਼ਵਰ ਦਿਆਲ ਗੌੜ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਆਪਣੇ ਇਤਿਹਾਸ ਭਾਸ਼ਣ ਵਿਚ ਦੇਸ਼ ਵੰਡ, ਦੋਵਾਂ ਪੰਜਾਬ ਦੇ ਲੋਕਾਂ ਦਾ ਵੰਡ ਤੋਂ ਪਹਿਲਾਂ ਅਤੇ ਬਾਅਦ ਵਾਲਾ ਜਨ-ਜੀਵਨ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਪਹਿਲੂਆਂ ਉਪਰ ਚਾਨਣਾ ਪਾਇਆ। ਉਹਨਾਂ ਨੇ ਬਾਬਾ ਨਾਨਕ ਜੀ ਦੀ ਬਾਣੀ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਮੁਹਿੰਮਾਂ ਦਾ ਵਿਸ਼ੇਸ਼ ਉਲੇਖ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਤਾਲ਼ੀ ਦੀ ਵੰਡ ਨੇ ਇਸ ਖਿੱਤੇ ਦੇ ਲੋਕਾਂ ਲਈ ਆਜ਼ਾਦੀ ਦੇ ਮਾਅਨੇ ਹੀ ਬਦਲ ਦਿੱਤੇ।
ਦੂਜੇ ਦੌਰ ਵਿਚ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਪ੍ਰੋ. ਈਸ਼ਵਰ ਦਿਆਲ ਗੌੜ ਨੇ ਆਪਣੀ ਰਚਨਾ ਸੁਣਾਕੇ ਇਸ ਕਵੀ ਦਰਬਾਰ ਦਾ ਅਰੰਭ ਕੀਤਾ। ਭੁਪਿੰਦਰ ਸਿੰਘ ਮਟੌਰਵਾਲਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਬਲਵਿੰਦਰ ਸਿੰਘ ਢਿੱਲੋ, ਸਰਬਜੀਤ ਸਿੰਘ ਪੱਡਾ, ਸਵਰਨਜੀਤ ਸਿੰਘ ਜੀਤ, ਸ਼ਮਸ਼ੇਰ ਗਾਫਲ, ਰਜਿੰਦਰ ਸਿੰਘ ਧੀਮਾਨ, ਬਾਬੂ ਰਾਮ ਦੀਵਾਨਾ, ਹਰਿੰਦਰਜੀਤ ਸਿੰਘ ਹਰ, ਦਰਸ਼ਨ ਤਿਉਣਾ, ਮਹਿੰਦਰ ਸਿੰਘ ਗੋਸਲ, ਮਲਕੀਅਤ ਸਿੰਘ ਨਾਗਰਾ, ਰੂਪ ਸਿੰਘ ਦਿਓਲ, ਰਤਨ ਬਾਬਕਵਾਲਾ, ਡਾ. ਸੁਰਿੰਦਰ ਸਿੰਘ ਗਿੱਲ, ਡਾ. ਨਿਰਮਲ ਸਿੰਘ ਬਾਸੀ, ਡਾ.ਗੁਰਵਿੰਦਰ ਸਿੰਘ ਅਮਨ (ਰਾਜਪੁਰਾ), ਅਸ਼ਵਨੀ ਕੁਮਾਰ ਸਾਵਨ, ਇੰਦਰਜੀਤ ਸਿੰਘ ਜਾਵਾ, ਕੰਵਲਨੈਣ ਸਿੰਘ ਸੇਖੋਂ, ਮਨਦੀਪ ਸਹੋਲ ਅਤੇ ਚਰਨਜੀਤ ਕੌਰ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਸਵੈਰਾਜ ਸੰਧੂ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ ਨੇ ਪ੍ਰੋ. ਈਸ਼ਵਰ ਦਿਆਲ ਗੌੜ ਦੇ ਇਤਿਹਾਸਕ ਲੈਕਚਰ ਅਤੇ ਪੜ੍ਹੀਆਂ ਗਈਆਂ ਰਚਨਾਵਾਂ ਦੀ ਪ੍ਰਸੰਸਾ ਕੀਤੀ। ਸਭਾ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।