ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਲਾ ਨੂੰ ਆਰ.ਓ. ਭੇਟ ਕੀਤਾ ਗਿਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 21 ਸਤੰਬਰ:
ਪਰਮ ਸੇਵਾ ਵੈੱਲਫੇਅਰ ਸੋਸਾਇਟੀ, ਚੰਡੀਗੜ੍ਹ ਪਾਸੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਲਾ, ਜ਼ਿਲ੍ਹਾ ਰੂਪਨਗਰ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਸਕੂਲੀ ਬੱਚਿਆਂ ਦੀ ਸਿਹਤ ਦੀ ਬੇਹਤਰੀ ਲਈ ਕੀਤੀ ਆਰ.ਓ. ਸਿਸਟਮ ਦੀ ਕੀਤੀ ਮੰਗ ਕੀਤੀ ਗਈ ਸੀ। ਸੋਸਾਇਟੀ ਦੇ ਸਰਗਰਮ ਅਹੁਦੇਦਾਰ ਡਾ. ਸੰਤ ਸੁਰਿੰਦਰਪਾਲ ਸਿੰਘ ਅਤੇ ਸੁਰਜੀਤ ਮੰਡ ਵੱਲੋਂ ਲੋੜੀਂਦਾ ਆਰ.ਓ. ਸਿਸਟਮ ਇਸ ਸਕੂਲ ਨੂੰ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਸਾਇਟੀ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਨਿਰਵਿਘਨ ਸੇਵਾ ਵਿੱਚ ਜੁਟੀ ਹੋਈ ਹੈ।

ਇਸ ਸਬੰਧੀ ਪ੍ਰਧਾਨ ਸੋਮ ਨਾਥ ਭੱਟ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਅਜਿਹੇ ਹੋਰ ਨੇਕ ਕੰਮਾਂ ਦੀ ਲਗਾਤਾਰਤਾ ਵਿੱਚ ਸਕੂਲੀ ਬੱਚਿਆਂ ਦੀ ਸਿਹਤ ਦੀ ਭਲਾਈ ਹਿੱਤ ਕਾਰਜ ਕਰਦਿਆਂ ਅਤਿ-ਪ੍ਰਸੰਨਤਾ ਹੋਈ ਹੈ। ਸੁਸਾਇਟੀ ਦੇ ਸਰਗਰਮ ਮੈਂਬਰ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ, ਨਿਰਮਲ ਸਿੰਘ, ਸੁਰਜੀਤ ਸੁਮਨ, ਲਖਵੀਰ ਸਿੰਘ, ਸੁਰਜੀਤ ਮੰਡ, ਸੁਰਿੰਦਰ ਸਿੰਘ ਚੰਡੀਗੜ੍ਹ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਰਵਿੰਦਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਗੁਰਸ਼ਰਨ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ, ਸੁਰਿੰਦਰ ਸ਼ਰਮਾ (ਐਲ.ਆਈ.ਸੀ.), ਪ੍ਰਿੰ. ਕੁਲਦੀਪ ਕੌਰ, ਸੁਰਿੰਦਰ ਕੌਰ, ਪ੍ਰਵੀਨ ਭੱਟ, ਮਧੂ ਅੰਬਾਲ਼ਾ, ਆਰਤੀ ਸਹਿਗਲ, ਸੋਨੀਆ ਮਹਾਜਨ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਨੀਤਾ ਪੰਚਕੂਲਾ, ਸੁਨੀਤਾ ਗੌੰਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਮਮਤਾ ਗੌਤਮ, ਨਲਿਨੀ ਬੰਗਾ, ਰਾਜ ਕੁਮਾਰੀ, ਮਮਤਾ ਗੌਤਮ, ਸੁਖਵੰਤ ਕੌਰ, ਚੰਦਰ ਕਾਂਤਾ, ਮੀਨੂੰ ਕਾਮਰਾ ਅਤੇ ਮਿਸ ਹਰਸ਼ਦੀਪ ਕੌਰ ਆਦਿ ਸ਼ਾਮਿਲ ਹਨ, ਜੋ ਇਸ ਨੇਕ ਕਾਰਜ ਹਿੱਤ ਸੋਸਾਇਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਹਿੱਤ ਪਰਿਵਾਰ ਵੱਲੋਂ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ।