ਮਾਸਿਕ ਇਕੱਤਰਤਾ ਵਿਚ ਕਵੀਆਂ ਨੇ ਲਾਈ ਛਹਿਬਰ – ਗੁਰਦਰਸ਼ਨ ਸਿੰਘ ਮਾਵੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 30 ਅਗਸਤ:

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਰੋਟਰੀ ਭਵਨ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਮਨਜੀਤ ਸਿੰਘ ਬੱਲ, ਪ੍ਰਸਿੱਧ ਸਾਹਿਤਕਾਰਾ ਪਰਮਜੀਤ ਪਰਮ, ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਸਟੇਜ ਸਕੱਤਰ ਭਰਪੂਰ ਸਿੰਘ ਸ਼ਾਮਲ ਸਨ। ਸ਼ੁਰੂ ਵਿਚ ਕੇਂਦਰ ਦੇ ਪ੍ਰਧਾਨ ਨੇ ਜੀ ਆਇਆਂ ਆਖਦਿਆਂ ਦੱਸਿਆ ਕਿ ਉਹ ਆਸਟ੍ਰੇਲੀਆ ਜਾ ਰਹੇ ਹਨ ਅਤੇ ਕੇਂਦਰ ਚਲਾਉਣ ਦੀ ਜ਼ਿੰਮੇਵਾਰੀ ਪਰਮਜੀਤ ਪਰਮ, ਭਰਪੂਰ ਸਿੰਘ ਅਤੇ ਬਲਵਿੰਦਰ ਸਿੰਘ ਢਿੱਲੋਂ ਨੂੰ ਸੌਂਪ ਰਹੇ ਹਨ। ਉਨ੍ਹਾਂ ਕੇਂਦਰ ਦੇ ਮੈਂਬਰਾਂ ਨੂੰ ਨਵੀਂ ਟੀਮ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਤਾਪ ਪਾਰਸ, ਰੂਪ ਸਿੰਘ ਦਿਓਲ, ਦਰਸ਼ਨ ਤਿਉਣਾ, ਰਤਨ ਬਾਬਕ ਵਾਲਾ, ਸੁਖਦੇਵ ਸਿੰਘ ਕਾਹਲੋਂ, ਲਾਭ ਸਿੰਘ ਲਹਿਲੀ, ਹਰਜੀਤ ਸਿੰਘ, ਤਰਸੇਮ ਰਾਜ, ਮਲਕੀਤ ਨਾਗਰਾ, ਮੰਦਰ ਗਿੱਲ ਸਾਹਿਬਚੰਦੀਆ, ਬਲਵਿੰਦਰ ਸਿੰਘ ਢਿੱਲੋਂ ਅਤੇ ਭਰਪੂਰ ਸਿੰਘ ਨੇ ਵਧੀਆ ਪੰਜਾਬੀ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ।

ਇਸੇ ਤਰ੍ਹਾਂ ਗੁਰਮੇਲ ਸਿੰਘ ਮੌਜੋਵਾਲ, ਨਰਿੰਦਰ ਕੌਰ ਲੌਂਗੀਆ, ਸੁਰਿੰਦਰ ਕੁਮਾਰ, ਸਵਰਨਜੀਤ ਸਿੰਘ, ਤਿਲਕ ਸੇਠ (ਹਿੰਦੀ ਵਿਚ), ਬਲਜੀਤ ਕੌਰ ਢਿੱਲੋਂ, ਮਨਦੀਪ ਸੋਹਲ, ਭਗਵੰਤ ਸਿੰਘ, ਸ਼ਮਸ਼ੇਰ ਸਿੰਘ ਗਾਫਿਲ, ਜਸ਼ਨਦੀਪ ਕੌਰ, ਸਰਬਜੀਤ ਸਿੰਘ ਪੱਡਾ, ਗੁਰਦਰਸ਼ਨ ਸਿੰਘ ਮਾਵੀ, ਰਜਿੰਦਰ ਰੇਨੂੰ, ਮਲਕੀਤ ਬਸਰਾ ਆਦਿ ਨੇ ਵੀ ਸਮਾਜਿਕ ਸਰੋਕਾਰ ਵਾਲੀਆਂ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਬਾਬੂ ਰਾਮ ਦੀਵਾਨਾ, ਪ੍ਰਲਾਦ ਸਿੰਘ, ਮਹਿੰਦਰ ਸਿੰਘ ਗੋਸਲ ਨੇ ਤਰੰਨਮ ਵਿਚ ਗਜ਼ਲਾਂ ਪੇਸ਼ ਕੀਤੀਆਂ। ਡਾ. ਬੱਲ ਨੇ ਪ੍ਰਧਾਨਗੀ ਭਾਸ਼ਨ ਵਿਚ ਦੱਸਿਆ ਕਿ ਉਹਨਾਂ ਵਲੋਂ ਬਣਾਈ ਲਘੂ ਫਿਲਮ 12 ਸਤੰਬਰ ਨੂੰ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਵਿਖਾਈ ਜਾਏਗੀ। ਉਹਨਾਂ ਨੇ ਇਸ ਫਿਲਮ ਦਾ ਇਕ ਗੀਤ ਗਾ ਕੇ ਸੁਣਾਇਆ। ਪਰਮਜੀਤ ਪਰਮ ਨੇ ਅੱਜ ਦੇ ਸੋਹਣੇ ਪ੍ਰੋਗਰਾਮ ਲਈ ਸਭ ਦਾ ਧੰਨਵਾਦ ਕੀਤਾ ਅਤੇ ਇਸ ਕੇਂਦਰ ਦੇ ਪ੍ਰੋਗਰਾਮ ਵਧੀਆ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਲਈ। ਸਟੇਜ ਸੰਚਾਲਨ ਭਰਪੂਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।