ਪ੍ਰਗਤੀਵਾਦੀ ਕਵਿਤਾ ਕੇਂਦਰ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ
ਪ੍ਰਗਤੀਵਾਦੀ ਕਵਿਤਾ ਕੇਂਦਰ, ਮੋਹਾਲੀ ਵੱਲੋਂ ਕਰਵਾਏ ਗਏ ਕਵੀ ਦਰਬਾਰ ਵਿੱਚ ਕਵੀਆਂ ਦੀ ਭਰਵੀਂ ਇਕੱਤਰਤਾ ਨੇ ਹੁਮ-ਹੁਮਾ ਕੇ ਸ਼ਿਰਕਤ ਕੀਤੀ। ਸਰਪ੍ਰਸਤ ਦਲਬੀਰ ਸਰੋਆ ਨੇ ਕੇਂਦਰ ਦੇ ਮੰਤਵ ਅਤੇ ਟੀਚਿਆਂ ‘ਤੇ ਰੋਸ਼ਨੀ ਪਾਈ। ਸਟੇਜ ਸੰਭਾਲਦਿਆਂ ਉੱਘੇ ਲੇਖਕ ਰਾਜਿੰਦਰ ਸਿੰਘ ਧੀਮਾਨ ਵੱਲੋਂ ਕੇਂਦਰ ਦੀ ਵਿਲੱਖਣਤਾ ਬਾਰੇ ਗੱਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ। ਲੇਖਕਾਂ ਵਿੱਚ ਤਰਸੇਮ ਕਾਲੇਵਾਲ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀਂ, ਭੁਪਿੰਦਰ ਕੌਰ, ਪ੍ਰਿਤਪਾਲ ਸਿੰਘ, ਬਲਦੇਵ ਬਿੰਦਰਾ, ਮਲਕੀਤ ਨਾਗਰਾ, ਉਮਾ ਕਾਂਤ ਤਿਵਾੜੀ, ਜਗਤਾਰ ਯੋਗ, ਬੰਤ ਦੀਪ, ਬਲਵਿੰਦਰ ਢਿੱਲੋਂ, ਰਤਨ ਬਾਬਕਵਾਲਾ, ਬਲਜਿੰਦਰ ਸ਼ੇਰਗਿੱਲ, ਮੰਦਰ ਗਿੱਲ, ਡਾ. ਜਸਪਾਲ ਜੱਸੀ, ਸਰਵਣ ਸਾਬਰ, ਕੁਲਦੀਪ ਦੀਪ, ਰਾਜੀਵ ਸੂਦ, ਬਲਵਿੰਦਰ ਸਿੰਘ, ਦਲਵੀਰ ਸਰੋਆ ਅਤੇ ਕੁਲਤਾਰ ਬਟਾਲਵੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਬਾਖੂਬੀ ਪੇਸ਼ ਕੀਤੀਆਂ।
ਕੇਂਦਰ ਵਿੱਚ ਅਹਿਮ ਭੁਮਕਾ ਨਿਭਾਉਦੇ ਹੋਏ ਸ੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਬਹ-ਵਿਧਾਵੀ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੁਰਜੀਤ ਸੁਮਨ ਨੇ ਜਿੱਥੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਉੱਥੇ ਸਤਿਕਾਰਯੋਗ ਕਵੀਆਂ ਨੂੰ ਲੇਖਣੀ ਵਿੱਚ ਪਰਪੱਕਤਾ ਲਿਆਉਣ ਅਤੇ ਇਸੇ ਤਰ੍ਹਾਂ ਸਿਰ ਜੋੜ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਹਿਤ ਤਿਆਗ ਦੀ ਭਾਵਨਾ ਨਾਲ ਹੰਭਲਾ ਮਾਰਨ ਲਈ ਪ੍ਰੇਰਤ ਕੀਤਾ। ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਜਿਥੇ ਸਟੇਜ ਨੂੰ ਬਾਖੂਬੀ ਨਿਭਾਉਣ ਤੇ ਸਭ ਨੂੰ ਯੋਗ ਮੌਕਾ ਦੇਣ ਲਈ ਰਾਜਿੰਦਰ ਸਿੰਘ ਧੀਮਾਨ ਦੀ ਸਿਫਤ ਕੀਤੀ, ਉੱਥੇ ਉਨ੍ਹਾਂ ਵਲੋਂ ਸਾਹਿਤ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦਾ ਉਲੇਖ ਵੀ ਕੀਤਾ। ਕੇਂਦਰ ਦੇ ਸਰਪ੍ਰਸਤ ਦਲਬੀਰ ਸਰੋਆ ਅਤੇ ਰਾਜਿੰਦਰ ਸਿੰਘ ਧੀਮਾਨ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।