ਲੋਕ ਗੀਤ ਐਂਟਰਟੇਨਮੈਂਟ ਵੱਲੋਂ ਉੱਘੇ ਗਾਇਕ “ਹਰਵਿੰਦਰ ਹੈਰੀ” ਦਾ ਨਵਾਂ ਰੋਮਾਂਟਿਕ ਟਰੈਕ “ਨਾਰੇ” ਵਿਸ਼ਵ ਭਰ ਵਿੱਚ ਰਿਲੀਜ਼
ਚੰਡੀਗੜ੍ਹ (ਸਹਿਜਧਾਰਾ ਬਿਊਰੋ), 18 ਸਤੰਬਰ:
ਪੰਜਾਬ ਦੀ ਪ੍ਰਸਿੱਧ ਆਡੀਓ ਕੰਪਨੀ “ਲੋਕ ਗੀਤ ਐਂਟਰਟੇਨਮੇਂਟ” ਵੱਲੋਂ ਆਏ ਦਿਨ ਵਧੀਆ ਵਧੀਆ ਗੀਤ, ਪੰਜਾਬ ਦੀਆਂ ਵਧੀਆ ਆਵਾਜ਼ਾਂ ਵਿੱਚ ਰਿਕਾਰਡ ਕਰਕੇ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਹਾਲ ਹੀ ਵਿੱਚ ਪੰਜਾਬ ਦੇ ਚੋਟੀ ਦੇ ਗੀਤਕਾਰ ਤੇ ਪੇਸ਼ਕਾਰ “ਭੱਟੀ ਭੜੀਵਾਲਾ” ਦੀ ਪੇਸ਼ਕਸ ਥੱਲੇ ਉੱਘੇ ਗਾਇਕ “ਹਰਵਿੰਦਰ ਹੈਰੀ” ਦਾ ਗਾਇਆ ਇੱਕ ਬਹੁਤ ਹੀ ਮਿੱਠਾ ਤੇ ਰੋਮਾਂਟਿਕ ਗੀਤ “ਨਾਰੇ” ਦੁਨੀਆਂ ਭਰ ਦੇ ਸਾਰੇ ਚੋਟੀ ਦੇ ਡਿਜਿਟਲ ਪਲੈਟਫਾਰਮਾਂ ਆਈ ਟਿਊਨ, ਜੀਓ ਸਾਵਨ, ਹੰਗਾਮਾ, ਸਪੌਟੀਫਾਈ ਵਰਗੀਆਂ 150 ਤੋਂ ਉੱਪਰ ਸਾਈਟਾਂ ਅਤੇ ਯੂ ਟਿਊਬ ‘ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ।

ਇਸ ਗੀਤ ਬਾਰੇ ਗੱਲਬਾਤ ਕਰਦਿਆਂ ਭੱਟੀ ਭੜੀ ਵਾਲਾ ਨੇ ਦੱਸਿਆ ਕਿ “ਨਾਰੇ” ਗੀਤ ਨੂੰ ਸੁਰੀਲੀ ਤੇ ਮਿੱਠੀ, ਰਸਭਰੀ ਆਵਾਜ਼ ਦੇ ਮਾਲਕ ਗਾਇਕ “ਹਰਵਿੰਦਰ ਹੈਰੀ” ਨੇ ਬਹੁਤ ਹੀ ਰੂਹ ਨਾਲ ਗਾਇਆ ਹੈ। ਗੀਤ ਦਾ ਇੱਕ ਇੱਕ ਬੋਲ ਸੁਣਨ ਵਾਲਾ ਹੈ, ਜੋ ਪਿਆਰ ਵਿੱਚ ਭਿੱਜੇ ਦਿਲਾਂ ਦੀਆਂ ਭਾਵਨਾਵਾਂ ਨੂੰ ਸਮਰਪਿਤ ਹੈ। ਇਸ ਖੂਬਸੂਰਤ “ਨਾਰੇ” ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਹੈ, ਬਹੁਤ ਮਸ਼ਹੂਰ ਵੀਡੀਓ ਡਾਇਰੈਕਟਰ “ਬੌਬੀ ਬਾਜਵਾ” ਨੇ। ਇਸ ਗੀਤ ਦੇ ਫ਼ਿਲਮਾਂਕਣ ਵਿੱਚ ਡੀ.ਓ.ਪੀ. ਸ਼ੈਲੀ ਧੀਮਾਨ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਉੱਘੇ ਸੰਗੀਤਕਾਰ ਰੋਮੀ ਸਿੰਘ ਨੇ। ਇਸ ਵੀਡੀਓ ਵਿੱਚ ਦਿਲਕਸ਼ ਨੌਜਵਾਨ ਮਾਡਲ ਪਰਮਵੀਰ ਸਿੰਘ ਅਤੇ ਜਸਲੀਨ ਕੌਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਭੱਟੀ ਭੜੀ ਵਾਲਾ ਦੀ ਪੇਸ਼ਕਸ਼ ਥੱਲੇ ਇਹ ਟਰੈਕ “ਲੋਕ ਗੀਤ ਐਂਟਰਟੇਨਮੈਂਟ” ਵੱਲੋਂ ਬੜੀ ਧੂਮ ਧਾਮ ਨਾਲ ਰਿਲੀਜ਼ ਕੀਤਾ ਗਿਆ ਹੈ। ਸਾਰੀਆਂ ਡਿਜੀਟਲ ਸਾਈਟਾਂ ਅਤੇ ਯੂ ਟਿਊਬ ਉੱਤੇ ਰਿਲੀਜ਼ ਹੋਏ ਇਸ ਟਰੈਕ ਨੂੰ ਦੁਨੀਆਂ ਭਰ ਵਿੱਚ ਰੱਜਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ।
ਮਲਕੀਤ ਮਾਹੀ ਖਰੜ (ਮੋਹਾਲੀ) – 94170 82829