ਲੇਖਕ ਜਸਵੀਰ ਮਹਿਰਾ ਦੇ ਮਾਤਾ ਗੁਰਮੇਲ ਕੌਰ ਦੀ ਅੰਤਿਮ ਅਰਦਾਸ 09 ਅਗਸਤ ਨੂੰ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਅਗਸਤ:
ਪਿਛਲੇ ਦਿਨੀਂ ਉੱਘੇ ਲੇਖਕ ਤੇ ਸ਼ਿਵਾਲਿਕ ਮੈਗਜ਼ੀਨ ਦੇ ਸੰਪਾਦਕ ਜਸਵੀਰ ਮਹਿਰਾ ਦੇ ਮਾਤਾ ਗੁਰਮੇਲ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ਼ ਦੇਹਾਂਤ ਹੋ ਗਿਆ ਸੀ। ਉਹ 70 ਸਾਲਾਂ ਦੇ ਸਨ। ਪਰਿਵਾਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ 09 ਅਗਸਤ, 2026 ਦਿਨ ਐਤਵਾਰ ਨੂੰ ਦੁਪਹਿਰ 1.00 ਤੋਂ 2.00 ਵਜੇ ਤੱਕ ਉਨ੍ਹਾਂ ਦੇ ਪਿੰਡ ਬੜੌਦੀ, ਬਲਾਕ ਮਾਜਰੀ, ਜ਼ਿਲ੍ਹਾ ਮੋਹਾਲ਼ੀ ਵਿਖੇ ਅੰਤਿਮ ਅਰਦਾਸ ਹੋਵੇਗੀ।