Skip to content
  • https://www.facebook.com/
  • https://twitter.com/
  • https://t.me/
  • https://www.instagram.com/
  • https://youtube.com/
Close

Search

SEHAJDHARA SEHAJDHARA SEHAJDHARA
SEHAJDHARA SEHAJDHARA SEHAJDHARA
Subscribe
Close

Search

LATEST
6, August 2026
ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ
6, August 2026
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ
ਅੰਤਰਰਾਸ਼ਟਰੀ

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ

By sehajdhara12@gmail.com
6, August 2026 2 Min Read
0

ਕੌਮਾਂਤਰੀ ਚਰਚਾ’ ਮੈਗਜ਼ੀਨ ਦਾ ਤੀਜਾ ਅੰਕ ਕੀਤਾ ਗਿਆ ਲੋਕ ਅਰਪਣ

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ ਵਿਚ ‘ਕੌਮਾਂਤਰੀ ਚਰਚਾ’ ਮੈਗਜ਼ੀਨ ਦਾ ਤੀਜਾ ਅੰਕ ਲੋਕ ਅਰਪਣ ਕੀਤਾ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ ਅਤੇ ਮੈਗਜ਼ੀਨ ਅਰਪਣ ਕਰਨ ਦੀ ਰਸਮ ਬਜ਼ੁਰਗ ਸਾਹਿਤਕਾਰ ਗੁਰਨਾਮ ਕੰਵਰ, ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਕੌਮੀ ਕਾਰਜਕਾਰਨੀ ਮੈਂਬਰ ਡਾ. ਸਰਬਜੀਤ ਸਿੰਘ, ਸੂਬਾਈ ਆਗੂ ਰਮੇਸ਼ ਯਾਦਵ, ਪ੍ਰੋ. ਬਲਦੇਵ ਬੱਲੀ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਵੱਖ ਵੱਖ ਇਕਾਈਆਂ ਦੇ ਪ੍ਰਧਾਨ ਤੇ ਸੱਕਤਰ ਡਾ. ਗੁਰਮੇਲ ਸਿੰਘ (ਚੰਡੀਗੜ੍ਹ) ਡਾ. ਸੰਤੋਖ ਸੁੱਖੀ ਤੇ ਬਲਵਿੰਦਰ ਭੱਟੀ (ਪਟਿਆਲਾ), ਭੁਪਿੰਦਰ ਸੰਧੂ ਤੇ ਧਰਵਿੰਦਰ ਔਲਖ (ਅੰਮ੍ਰਿਤਸਰ), ਨਵਤੇਜ ਗੜ੍ਹਦੀਵਾਲਾ (ਹੁਸ਼ਿਆਰਪੁਰ), ਤਲਵਿੰਦਰ ਸ਼ੇਰਗਿਲ (ਨਵਾਂ ਸ਼ਹਿਰ), ਹਰਨਾਮ ਸਿੰਘ ਡੱਲਾ, ਸੁਰਜੀਤ ਸੁਮਨ, ਜੈ ਪਾਲ ਅਤੇ ਭੁਪਿੰਦਰ ਬੇਕਸ (ਮੁਹਾਲੀ) ਨੇ ਨਿਭਾਈ। ਇਸ ਮੌਕੇ ਬੋਲਦਿਆਂ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ‘ਕੌਮਾਂਤਰੀ ਚਰਚਾ’ ਨੇ ਆਪਣੇ ਨਾਂ ਨੂੰ ਸਕਾਰਥ ਕਰਦਿਆਂ ਵਿਸ਼ਵ ਪੱਧਰ ਦੇ ਚਿੰਤਨੀ ਸਰੋਕਾਰਾਂ ਉੱਪਰ ਸੰਵਾਦ ਰਚਾਇਆ ਹੈ। ਉਹਨਾਂ ਕਿਹਾ ਕਿ ਅੱਜ ਦੇ ਸੰਸਾਰ ਦੇ ਪੇਚੀਦਾ ਮਸਲਿਆਂ ਨੂੰ ਸਮਝਣ ਲਈ ਪੰਜਾਬੀਆਂ ਨੂੰ ਚਿੰਤਨ ਦੀ ਪੱਧਰ ’ਤੇ ਸੰਵਾਦ ਕਰਨਾ ਬਹੁਤ ਅਹਿਮ ਹੈ।

ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਵਰਤਮਾਨ ਸਮਾਂ ਬਹੁਤ ਚੁਣੌਤੀਆਂ ਭਰਪੂਰ ਹੈ। ਅਜਿਹੇ ਸਮਿਆਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬੀ ਲੇਖਕ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਜੁਆਬਦੇਹੀ ਤੈਅ ਕਰਨ ਲਈ ਵੱਡੇ ਯਤਨ ਕਰ ਰਿਹਾ ਹੈ। ਡਾ. ਸਰਬਜੀਤ ਨੇ ਕਿਹਾ ਕਿ ਇਹਨਾਂ ਸਮਿਆਂ ਵਿਚ ਜੈੱਨ ਜੀ ਨੂੰ ਸਮਝਣ ਅਤੇ ਉਸ ਨੂੰ ਭਵਿੱਖ ਦੇ ਸਮਾਜ ਦੀ ਉਸਾਰੀ ਲਈ ਨਾਲ ਤੋਰਨ ਦੀ ਸਖ਼ਤ ਜ਼ਰੂਰਤ ਹੈ। ਗੁਰਨਾਮ ਸਿੰਘ ਕੰਵਰ ਨੇ ਕਿਹਾ ਕਿ ਹੁਣ ਲੇਖਕ ਸਭਾਵਾਂ ਅਤੇ ਜਥੇਬੰਦੀਆਂ ਨੂੰ ਗੁੱਟਬਾਜ਼ੀਆਂ ਤੋਂ ਉੱਪਰ ਉੱਠ ਕੇ ਅਮਾਨਵੀ ਤਾਕਤਾਂ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਸਮੁੱਚੀ ਕਾਰਵਾਈ ਦਾ ਸੰਚਾਲਨ ਕਰਦਿਆਂ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਨੇ ‘ਪਿੰਡੋ ਪਿੰਡੀ ਸਾਹਿਤ ਮੁਹਿੰਮ’ ਦੇ ਰੂਪ ਵਿਚ ਸਾਹਿਤ ਨੂੰ ‘ਗਰਾਉਂਡ ਜ਼ੀਰੋ’ ਤਕ ਪਹੁੰਚਾਉਣ ਦੇ ਉਪਰਾਲੇ ਕੀਤੇ ਹਨ ਅਤੇ ਇਹਨਾਂ ਉਪਰਾਲਿਆਂ ਦੀ ਲੜੀ ਵਿਚ ਹੀ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦਾ ਸੰਪਾਦਨ ਕਰਨਾ ਵੀ ਸ਼ਾਮਿਲ ਹੈ। ਇਸ ਮੌਕੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੁਪਿੰਦਰ ਸੰਧੂ ਦੁਆਰਾ ਰਚਿਤ ਪੁਸਤਕ ‘ਅਜਨਾਲਾ ਦੇ ਕਾਲਿਆਂਵਾਲੇ ਖੂਹ ਦੀ ਲਹੂ ਭਿੱਜੀ ਦਾਸਤਾਨ’ ਦਾ ਵਿਮੋਚਨ ਵੀ ਕੀਤਾ ਗਿਆ।

Author

sehajdhara12@gmail.com

Follow Me
Other Articles
Next

ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ

No Comment! Be the first one.

Leave a Reply Cancel reply

Your email address will not be published. Required fields are marked *

Recent Posts

  • ਬਾਸਕੇਟਬਾਲ ਦੇ ਸੈਮੀ-ਫਾਈਨਲ ਵਿੱਚ ਪਹੁੰਚੀ 3B1 ਦੀ ਟੀਮ
  • ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਬੈਠਕ

Recent Comments

No comments to show.

Archives

  • August 2026

Categories

  • ਅੰਤਰਰਾਸ਼ਟਰੀ
Copyright 2026 — SEHAJDHARA. All rights reserved. Blogsy WordPress Theme