ਸੋਸਾਇਟੀ ਵੱਲੋਂ ਵਿਧਵਾ ਦੀ ਕੀਤੀ ਗਈ ਵਿੱਤੀ ਸਹਾਇਤਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 9 ਅਗਸਤ:
ਪਰਮ ਸੇਵਾ ਵੈੱਲਫੇਅਰ ਸੋਸਾਇਟੀ ਦੇ ਸਰਗਰਮ ਮੈਂਬਰ ਚੰਦਰ ਕਾਂਤਾ ਵੱਲੋਂ ਧਿਆਨ ਵਿੱਚ ਲਿਆਉਣ ‘ਤੇ ਅਸ਼ਰਫੀ ਵਿਧਵਾ ਰਵੀ ਸ਼ਰਮਾ, ਵਾਸੀ ਡੱਡੂ ਮਾਜਰਾ, ਚੰਡੀਗੜ੍ਹ, ਜਿਸ ਦੇ ਵਿੱਤੀ ਹਾਲਾਤ ਬਹੁਤੇ ਸੁਖਾਵੇਂ ਨਹੀਂ ਹਨ, ਦੀ ਵਿੱਤੀ ਸਹਾਇਤਾ ਕੀਤੀ ਗਈ। ਇਹ ਵਿੱਤੀ ਸਹਾਇਤਾ ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ, ਬਲਜਿੰਦਰ ਸਿੰਘ ਅਤੇ ਚੰਦਰ ਕਾਂਤਾ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਗਈ।
ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਅਤੇ ਜਨਰਲ ਸਕੱਤਰ ਸੁਰਜੀਤ ਸੁਮਨ ਵੱਲੋਂ ਦੱਸਿਆ ਗਿਆ ਕਿ ਸੋਸਾਇਟੀ ਦੇ ਸਰਗਰਮ ਮੈਂਬਰਾਂ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ, ਸੁਰਜੀਤ ਮੰਡ, ਨਿਰਮਲ ਸਿੰਘ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ, ਸੁਰਿੰਦਰ ਸਿੰਘ-ਐਲ.ਆਈ.ਸੀ., ਸੁਨੀਲ ਸ਼ਰਮਾ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਰਵਿੰਦਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਲਖਵੀਰ ਸਿੰਘ, ਅਰਮਾਨ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰਪਾਲ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ ਅਤੇ ਸੋਸਾਇਟੀ ਦੀਆਂ ਸਰਗਰਮ ਔਰਤ ਮੈਂਬਰਜ਼ ਪ੍ਰਿੰ. ਕੁਲਦੀਪ ਕੌਰ, ਪ੍ਰਵੀਨ ਭੱਟ, ਮਧੂ ਅੰਬਾਲ਼ਾ, ਆਰਤੀ ਸਹਿਗਲ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਨੀਤਾ ਪੰਚਕੂਲਾ, ਸੁਨੀਤਾ ਗੌੰਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਮਮਤਾ ਗੌਤਮ, ਨਲਿਨੀ ਬੰਗਾ, ਰਾਜ ਕੁਮਾਰੀ, ਸੁਖਵੰਤ ਕੌਰ ਆਦਿ ਸ਼ਾਮਿਲ ਹਨ, ਇਸ ਨੇਕ ਕਾਰਜ ਹਿੱਤ ਸੋਸਾਇਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਨੇਕ ਕੰਮ ਹਿੱਤ ਪਰਿਵਾਰ ਵੱਲੋਂ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ।