ਭਗਤ ਰਾਮ ਰੰਗਾੜਾ ਦੀ ਕਾਵਿ ਪੁਸਤਕ ਨੂਰੀ ਜੋਤਾਂ ‘ਤੇ ਵਿਚਾਰ ਚਰਚਾ 09 ਅਗਸਤ ਨੂੰ – ਰਾਜ ਕੁਮਾਰ ਸਾਹੋਵਾਲ਼ੀਆ
ਮੋਹਾਲ਼ੀ (ਸਹਿਜਧਾਰਾ ਬਿਊਰੋ), 8 ਅਗਸਤ:ਕਵੀ ਮੰਚ (ਰਜਿ.), ਮੋਹਾਲੀ ਵੱਲੋਂ ਭਗਤ ਰਾਮ ਰੰਗਾੜਾ ਦੀ ਕਾਵਿ ਪੁਸਤਕ ਨੂਰੀ ਜੋਤਾਂ ‘ਤੇ ਵਿਚਾਰ ਚਰਚਾ 09 ਅਗਸਤ, 2026 ਨੂੰ ਬਾਅਦ ਦੁਪਹਿਰ 4.00 ਵਜੇ, ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਆਫ਼ਿਸ, ਨੇੜੇ ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਸੰਨੀ ਇਨਕਲੇਵ, ਸੈਕਟਰ 125 ਖਰੜ ਵਿਖ਼ੇ ਕਰਵਾਈ ਜਾ ਰਹੀ ਹੈ। ਮੰਚ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲ਼ੀਆ ਅਤੇ ਵਿੱਤ ਸਕੱਤਰ ਧਿਆਨ ਸਿੰਘ ਕਾਹਲ਼ੋਂ ਨੇ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।