ਕਬੱਡੀ, ਫੁੱਟਬਾਲ ਅਤੇ ਖੋ – ਖੋ ਵਿਚ ਖਿਡਾਰੀਆਂ ਨੇ ਦਿਖਾਏ ਜੌਹਰ – ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਵਿੱਚ ਹੋ ਰਹੇ ਮੁਕਾਬਲੇ

ਰੂਪਨਗਰ (ਸਹਿਜਧਾਰਾ ਬਿਊਰੋ), 2 ਅਕਤੂਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ – 4 ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੱਜ ਵੀ ਜਾਰੀ ਰਿਹਾ। ਇਹ ਖੇਡ ਮੁਕਾਬਲੇ ਡਿਪਟੀ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਅੱਜ ਖੋ-ਖੋ ਮੁਕਾਬਲਿਆਂ ਦੇ 14 ਸਾਲਾ ਉਮਰ ਵਰਗ ਲੜਕਿਆਂ ਵਿੱਚ ਮੋਰਿੰਡਾ ਏ ਪਹਿਲਾ ਸਥਾਨ, ਨੂਰਪੁਰ ਬੇਦੀ ਨੇ ਦੂਜਾ ਅਤੇ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਉਮਰ ਵਰਗ 17 ਵਿੱਚ ਪਹਿਲਾ ਸਥਾਨ ਨੂਰਪੁਰ ਬੇਦੀ ਏ, ਦੂਜਾ ਸਥਾਨ ਰੂਪਨਗਰ ਏ ਅਤੇ ਤੀਜਾ ਸਥਾਨ ਮੋਰਿੰਡਾ ਏ ਨੇ ਹਾਸਲ ਕੀਤਾ। ਲੜਕੀਆਂ ਦੇ ਉਮਰ ਵਰਗ 14 ਵਿੱਚ ਨੂਰਪੁਰ ਬੇਦੀ ਏ, ਅਨੰਦਪੁਰ ਸਾਹਿਬ ਏ ਅਤੇ ਨੂਰਪੁਰ ਬੇਦੀ ਬੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਉਮਰ ਵਰਗ 21 ਲੜਕੀਆਂ ਦੇ ਮੁਕਾਬਲੇ ਵਿੱਚ ਸਸਸਸ ਦੁੱਗਰੀ ਨੇ ਪਹਿਲਾ ਅਤੇ ਨੂਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਦੇ 14 ਸਾਲਾ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨੰਦਪੁਰ ਸਾਹਿਬ ਏ ਨੇ ਪਹਿਲਾ ਅਤੇ ਨੂਰੁਪਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਵੀ ਅਨੰਦਪੁਰ ਸਾਹਿਬ ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ। 17 ਸਾਲਾ ਉਮਰ ਵਰਗ ਕੁੜੀਆਂ ਦੇ ਮੁਕਾਬਲੇ ਵਿੱਚ ਅਨੰਦਪੁਰ ਸਾਹਿਬ ਬੀ ਨੇ ਪਹਿਲਾ ਅਤੇ ਅਨੰਦਪੁਰ ਸਾਹਿਬ ਏ ਨੇ ਦੂਜਾ ਸਥਾਨ ਹਾਸਲ ਕੀਤਾ।

ਬੈਡਮਿੰਟਨ ਮੁਕਾਬਲਿਆਂ ਦੇ ਮੁੰਡਿਆਂ ਦੇ 17 ਸਾਲਾਂ ਵਰਗ ਵਿੱਚ ਅਰਮਾਨ ਠਾਕੁਰ ਨੇ ਪਹਿਲਾ, ਗੋਪਾਲ ਨੇ ਦੂਜਾ ਤੇ ਸ਼ਿਵਾਂਸ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਦੇ 21 ਸਾਲਾਂ ਮੁਕਾਬਲਿਆਂ ਵਿੱਚ ਕੁੜੀਆਂ ਵਿੱਚ ਸੁਹਾਨੀ ਨੇ ਪਹਿਲਾ, ਗੁਰਪ੍ਰੀਤ ਕੌਰ ਦੂਜਾ ਅਤੇ ਅੰਮ੍ਰਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਕਰਨ ਮਹਿਤਾ ਲੋਕ ਸੰਪਰਕ ਅਫਸਰ, ਸਾਈ ਤੋਂ ਅੰਗਰੇਜ਼ ਸਿੰਘ (ਵਾਟਰ ਸਪੋਰਟਸ ), ਨਵਦੀਪ ਸਿੰਘ ਐਡਵੋਕੇਟ (ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਰੂਪਨਗਰ ), ਜਸਵਿੰਦਰ ਸਿੰਘ ਜੱਸੀ (ਡਾਕੂਮੈਂਟ ਸੈਂਟਰ), ਖੋ-ਖੋ ਕਨਵੀਨਰ ਅਮ੍ਰਿਤ ਕੌਰ (ਅਥਲੈਟਿਕ ਕੋਚ), ਕੋਚ ਹਰਵਿੰਦਰ ਸਿੰਘ, ਕੋਚ ਹਰਵਿੰਦਰ ਕੌਰ ਨੋਨਾ, ਪਰਮਜੀਤ ਸਿੰਘ ਰਤਨ ਗੜ੍ਹ, ਗੁਰਤੇਜ ਸਿੰਘ ਮੜੌਲੀ, ਰਣਜੀਤ ਸਿੰਘ ਭੱਠਲ, ਗੁਰਦਰਸ਼ਨ ਕੌਰ ਗੜ੍ਹਬਾਗਾ, ਸਤਵੰਤ ਕੌਰ, ਨੀਲਮ ਕੁਮਾਰੀ ਨੰਗਲ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ ਬਾਹਰੀ, ਲਵਜੀਤ ਸਿੰਘ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਨਰੇਸ਼ ਰਾਜੌਰੀਆ, ਅਮਨਦੀਪ ਸਿੰਘ ਢੰਗਰਾਲੀ, ਸੁਖਪ੍ਰੀਤ ਸਿੰਘ ਝੱਜ, ਅਸ਼ੋਕ ਕੁਮਾਰ, ਦਲਜੀਤ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਅਟਾਰੀ, ਹਰਿੰਦਰ ਪਾਲ ਕੌਰ, ਜਸਵੀਰ ਕੌਰ ਝੱਜ ਬਿਨਤਾ ਰਾਣਾ, ਭੁਪਿੰਦਰ ਸਿੰਘ, ਪੂਨਮ ਭਲਾਣ ਅਤੇ ਅਨੀਤਾ ਰਾਣੀ ਆਦਿ ਮਹੱਤਵ ਪੂਰਨ ਯੋਗਦਾਨ ਪਾ ਰਹੇ ਹਨ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ ਨੇ ਕੀਤਾ।
ਫੋਟੋ ਕੈਪਸ਼ਨ: ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।