ਪਰਮ ਸੇਵਾ ਵੈੱਲਫੇਅਰ ਸੁਸਾਇਟੀ (ਰਜਿ.) ਦੀ ਹੋਈ ਇਕੱਤਰਤਾ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਸਤੰਬਰ:
ਪਰਮ ਸੇਵਾ ਵੈੱਲਫੇਅਰ ਸੋਸਾਇਟੀ (ਰਜਿ.) ਦੀ ਇਕੱਤਰਤਾ ਚੇਅਰਮੈਨ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ, ਗੋਲਡਨ ਜੁਬਲੀ ਹਾਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੋਈ। ਸੁਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਨੇ 01.03.2026 ਨੂੰ ਹੋਈ ਪਿਛਲੀ ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਸਬੰਧੀ ਵਿਸਥਾਰ-ਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਤਿੰਨ ਮਤਿਆਂ ਵਿੱਚੋਂ ਦੋ ਮਤੇ ਸਰਗਰਮ ਮੈਂਬਰਾਂ ਦੇ ਸਹਿਯੋਗ ਨਾਲ਼ ਨੇਪਰੇ ਚੜ੍ਹੇ ਹਨ, ਪਰੰਤੂ ਤੀਜਾ ਮਤਾ ਮੈਂਬਰਾਂ ਦੇ ਮੱਠੇ ਹੁੰਗਾਰੇ ਕਾਰਨ ਸਿਰੇ ਨਹੀਂ ਚੜ੍ਹ ਸਕਿਆ। ਮੰਚ ਸੰਚਾਲਨ ਕਰਦਿਆਂ ਉਨ੍ਹਾਂ ਸੁਸਾਇਟੀ ਦੇ ਕੰਮਾਂ ਬਾਰੇ ਵੀ ਚਾਨਣਾ ਪਾਇਆ। ਇਸ ਇਕੱਤਰਤਾ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅੱਖਾਂ ਦੇ ਮਾਹਿਰ ਡਾ. ਅਵਤਾਰ ਸਿੰਘ ਅਤੇ ਗਾਇਨੀ ਮਾਹਿਰ ਉਨ੍ਹਾਂ ਦੀ ਪਤਨੀ ਡਾ. ਪਰਮਪ੍ਰੀਤ ਕੌਰ ਘੁੰਮਣ ਵੱਲੋਂ ਵੀ ਸ਼ਿਰਕਤ ਕੀਤੀ ਗਈ। ਦੋਵੇਂ ਡਾਕਟਰ ਸਾਹਿਬਾਨ ਵੱਲੋਂ ਸਿਹਤ ਸਮੱਸਿਆਵਾਂ ਸਬੰਧੀ ਮੈਂਬਰਾਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋੜੀਂਦੇ ਟਿਪਸ ਵੀ ਦਿੱਤੇ। ਉਨ੍ਹਾਂ ਆਮ ਪਰਿਵਾਰਾਂ ਨੂੰ ਸਿਹਤ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਉਚੇਚਾ ਜ਼ਿਕਰ ਕੀਤਾ। ਹਾਜ਼ਰ ਮੈਂਬਰਾਂ ਵੱਲੋਂ ਵੀ ਵੀ ਇਸ ਸਬੰਧੀ ਆਪਣੇ ਆਪਣੇ ਵਿਚਾਰ ਪ੍ਰਗਟਾਏ ਗਏ। ਇਸ ਮੌਕੇ ਡਾ. ਸੰਤ ਸੁਰਿੰਦਰਪਾਲ ਸਿੰਘ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਪਰਿਵਾਰਾਂ ਦੇ ਰਹਿਣ-ਸਹਿਣ ਦਾ ਫਰਕ ਦਰਸਾਉਂਦਿਆਂ, ਉਨ੍ਹਾਂ ਦੀਆਂ ਵੱਖ ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ। ਮਾਸਟਰ ਲਛਮਣ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਖਜ਼ਾਨਾ ਅਫ਼ਸਰ, ਚੰਡੀਗੜ੍ਹ ਸੋਨੀਆ ਮਹਾਜਨ ਵੱਲੋਂ ਸੁਸਾਇਟੀ ਨਾਲ਼ ਜੁੜਨ ਦਾ ਆਪਣਾ ਤਜਰਬਾ ਸਾਂਝਾ ਕੀਤਾ। ਵਿੱਤ ਸਕੱਤਰ ਬਹਾਦਰ ਸਿੰਘ ਵੱਲੋਂ ਸੁਸਾਇਟੀ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਹੋਏ ਨਵੇਂ ਦੋ ਮੈਂਬਰਾਂ ਮਿਸ ਹਰਸ਼ਦੀਪ ਕੌਰ ਅਤੇ ਮੀਨੂੰ ਕਾਮਰਾ ਦਾ ਸਵਾਗਤ ਕੀਤਾ ਗਿਆ।

ਉਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਹਰਬੰਸ ਸਿੰਘ, ਸਮਰੱਥ ਸਿੰਘ, ਸੁਰਿੰਦਰ ਸਿੰਘ (ਰੋਪੜ), ਅਸ਼ੀਸ਼ ਕੁਮਾਰ, ਹਰਮੇਸ਼ ਚੰਦਰ ਭੱਲਾ, ਅਨਿਲ ਕੁਮਾਰ, ਧਰਮਪਾਲ ਸ਼ਰਮਾ, ਗੁਰਸ਼ਰਨਜੀਤ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਬਲਜਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਪੰਕਜ ਵਰਧਨ, ਮਮਤਾ ਗੌਤਮ, ਅੰਜੂ ਛਾਬੜਾ, ਸੁਖਵੰਤ ਕੌਰ, ਚੰਦਰਕਾਂਤਾ, ਸੁਚਿਤਾ ਤਿਵਾੜੀ ਅਤੇ ਰਾਜ ਕੁਮਾਰੀ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਸਮੂਹ ਮੈਂਬਰਾਂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ਅਤੇ ਡਾਕਟਰ ਸਾਹਿਬਾਨ ਵੱਲੋਂ ਸਿਹਤ ਸਮੱਸਿਆਵਾਂ ਸਬੰਧੀ ਕੀਤੀ ਗਈ ਉਸਾਰੂ ਚਰਚਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਤਿਮਾਹੀ ਮੀਟਿੰਗ ਕਰਨ ਨੂੰ ਯਕੀਨੀ ਬਣਾਇਆ ਜਾਵੇ।