ਚੰਡੀਗੜ੍ਹ ਦੇ ਪਿੰਡ ਪਲਸੌਰਾ ਦੇ ਪਿੰਗਲਵਾੜਾ ਵਿਖੇ ਕਰਵਾਇਆ ਸੰਗੀਤਕ ਪ੍ਰੋਗਰਾਮ – ਭਗਤ ਰਾਮ ਰੰਗਾੜਾ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 24 ਅਗਸਤ:
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਦੀ ਬਰਾਂਚ ਪਲਸੌਰਾ (ਸੈਕਟਰ-55) ਚੰਡੀਗੜ੍ਹ ਦੇ ਸਹਿਯੋਗ ਨਾਲ ਪਿੰਗਲਵਾੜਾ ਦੇ ਅਪਾਹਜ ਬਜ਼ੁਰਗਾਂ, ਭਰਾਵਾਂ, ਮਾਤਾਵਾਂ, ਬੀਬੀਆਂ, ਭੈਣਾਂ ਤੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੇ ਮਨਸ਼ੇ ਨਾਲ ਮਨੋਰੰਜਨ ਸਨਮਾਨ ਸਮਾਗਮ, ਗੀਤ ਮਹਿਫ਼ਲ ਤੇ ਗਿੱਧਾ ਭੰਗੜਾ ਆਦਿ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਭਗਤ ਰਾਮ ਰੰਗਾੜਾ, ਮਹਿੰਦਰ ਸਿੰਘ, ਸ਼ਾਇਰਾ ਬੀਬੀ ਅੰਜੂ ਅਮਨ ਗਰੋਵਰ, ਮੋਹਨਬੀਰ ਸਿੰਘ ਸ਼ੇਰਗਿੱਲ ਤੇ ਬਲਕਾਰ ਸਿੰਘ ਸਿੱਧੂ ਸ਼ਾਮਿਲ ਹੋਏ। ਸਮਾਗਮ ਦਾ ਆਗਾਜ਼ ਗੀਤਕਾਰ ਤੇ ਗਾਇਕ ਖੁਸ਼ੀ ਰਾਮ ਨਿਮਾਣਾ ਤੇ ਗਾਇਕ ਧਿਆਨ ਸਿੰਘ ਕਾਹਲੋਂ ਦੇ ਗੀਤਾਂ ਨਾਲ਼ ਹੋਇਆ। ਇਸੇ ਤਰ੍ਹਾਂ ਭੁਪਿੰਦਰ ਮਟੌਰੀਆ, ਅਮਰ ਵਿਰਦੀ, ਦੀਪਕ ਰਿਖੀ, ਬਲਵਿੰਦਰ ਸਿੰਘ ਢਿੱਲੋਂ, ਨਵਦੀਪ ਕੌਰ, ਗੁਰਵਿੰਦਰ ਗੁਰੀ, ਹਰਪ੍ਰੀਤ ਕੌਰ, ਅਮਰਜੀਤ ਕੌਰ ਅਤੇ ਅਮਰਜੀਤ ਕੌਰ ਮੋਰਿੰਡਾ ਤੇ ਬਲਕਾਰ ਸਿੰਘ ਸਿੱਧੂ ਨੇ ਗੀਤਾਂ ਦੇ ਨਾਲ਼ ਨਾਲ਼ ਬੋਲੀਆਂ ਪਾ ਕੇ ਇਸ ਪ੍ਰੋਗਰਾਮ ਨੂੰ ਸਿੱਖਰ ਵੱਲ ਵਧਾਇਆ। ਸ਼ਾਖਾ ਇੰਚਾਰਜ ਮਹਿੰਦਰ ਸਿੰਘ ਨੇ ਸੰਸਥਾ ਦਾ ਮੁੱਖ ਸੁਨੇਹਾ ਦਿੰਦਿਆਂ ਤਰੰਨਮ ਵਿੱਚ ਨਜ਼ਮ ਪੇਸ਼ ਕੀਤੀ, ਜਦਕਿ ਭਗਤ ਰਾਮ ਰੰਗਾੜਾ ਵੱਲੋਂ ਆਪਣੀਆਂ ਚਰਚਿਤ ਰੁਬਾਈਆਂ ਸੁਣਾਈਆਂ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਹ ਬੋਝਲਤਾ ਤੋਂ ਕੋਹਾਂ ਦੂਰ, ਜਿਸ ਵਿੱਚ ਗਿੱਧਾ ਤੇ ਭੰਗੜਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

ਹਰਮੋਨੀਅਮ ਆਰਟਿਸਟ ਚਰਨਜੀਤ ਸਿੰਘ ਚੰਨੀ, ਐਡਵੋਕੇਟ ਨੀਲਮ ਨਾਰੰਗ, ਡਾ. ਰਜਿੰਦਰ ਰੇਨੂੰ, ਸਰਬਜੀਤ ਸਿੰਘ ਪੱਡਾ, ਸਰਬਜੀਤ ਕੌਰ ਸਾਬੀ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ, ਜਦਕਿ ਡਾ. ਪਵਨਪ੍ਰੀਤ ਕੌਰ, ਮੋਹਨਬੀਰ ਸਿੰਘ ਸ਼ੇਰਗਿੱਲ, ਬਲਕਾਰ ਸਿੰਘ ਸਿੱਧੂ ਤੇ ਅੰਜੂ ਅਮਨਦੀਪ ਗਰੋਵਰ ਨੇ ਆਪੋ ਆਪਣੇ ਕੂੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਇੱਕ ਨਿਵੇਕਲਾ ਤੇ ਮਿਆਰੀ ਦੱਸਦਿਆਂ ਇਹੋ ਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਉਲੀਕਣ ਦਾ ਸੁਝਾਅ ਦਿੱਤਾ। ਇਸ ਸਮਾਗਮ ਵਿੱਚ ਵੱਖ-ਵੱਖ ਕਲਾਵਾਂ ਨਾਲ ਸਰਸ਼ਾਰ ਜਿਨ੍ਹਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਧਿਆਨ ਸਿੰਘ ਕਾਹਲੋਂ, ਭੁਪਿੰਦਰ ਮਟੌਰੀਆ, ਮਲਕੀਅਤ ਸਿੰਘ ਔਜਲਾ, ਖੁਸ਼ੀ ਰਾਮ ਨਿਮਾਣਾ, ਅਮਰ ਵਿਰਦੀ, ਦੀਪਕ ਰਿਖੀ, ਬਲਵਿੰਦਰ ਢਿੱਲੋਂ, ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਐਡਵੋਕੇਟ ਨੀਲਮ ਨਾਰੰਗ, ਡਾ. ਰਜਿੰਦਰ ਰੇਨੂੰ, ਸਰਬਜੀਤ ਕੌਰ ਸਾਹਬੀ, ਹਰਪ੍ਰੀਤ ਕੌਰ, ਸਰਬਜੀਤ ਸਿੰਘ ਪੱਡਾ, ਅਮਰਜੀਤ ਕੌਰ ਮੋਰਿੰਡਾ, ਨਵਦੀਪ ਕੌਰ, ਨਰਿੰਦਰ ਕੌਰ ਲੌਂਗੀਆਂ, ਡਾ. ਪਵਨਪ੍ਰੀਤ ਕੌਰ ਸ਼ਾਮਲ ਹਨ, ਜਿਨ੍ਹਾਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਬੀਬੀ ਅੰਜੂ ਅਮਨਦੀਪ ਗਰੋਵਰ, ਮੋਹਨਬੀਰ ਸਿੰਘ ਸ਼ੇਰਗਿੱਲ, ਬਲਕਾਰ ਸਿੰਘ ਸਿੱਧੂ ਤੇ ਮਹਿੰਦਰ ਸਿੰਘ ਕਲੇਰ ਇੰਚਾਰਜ ਪਿੰਗਲਵਾੜਾ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿੰਗਲਵਾੜਾ ਸੰਸਥਾ ਵੱਲੋਂ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਪੁਸਤਕਾਂ ਦੇ ਸੈੱਟ ਸਤਿਕਾਰ ਵਜੋਂ ਭੇਂਟ ਕੀਤੇ ਗਏ। ਇਸ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਕੀਤਾ। ਇਸ ਸਮਗਾਮ ਵਿੱਚ ਨਰਿੰਦਰ ਸਿੰਘ, ਜਤਿੰਦਰ ਕੌਰ, ਜਗਪਾਲ ਸਿੰਘ, ਸੁਰਜੀਤ ਸੁਮਨ, ਨਰਿੰਦਰ ਕੌਰ ਲੌਂਗੀਆ, ਨਿਰਮਲ ਸਿੰਘ, ਗੁਰਦੇਵ ਸਿੰਘ, ਬਾਬੂ ਰਾਮ ਦੀਵਾਨਾ, ਜਸਜੀਤ ਕੌਰ, ਰਾਜਵਿੰਦਰ ਕੌਰ, ਨਿਰਮਲਾ ਦੇਵੀ, ਬਲਬੀਰ ਸਿੰਘ, ਗੁਰਸ਼ਰਨ ਸਿੰਘ ਕਾਕਾ, ਕੰਚਨ ਰਾਣੀ, ਹਰਪ੍ਰੀਤ ਰਾਮ, ਸੁਣੈਨੀ, ਐਸ.ਕੇ. ਅਰੋੜਾ, ਗਗਨਦੀਪ ਆਦਿ ਸ਼ਾਮਿਲ ਹੋਏ।

Good morning ji.Very nice reporting of program ji.