ਨਾਮਵਾਰ ਗੀਤਕਾਰ “ਭੱਟੀ ਭੜੀਵਾਲਾ” ਦਾ ਲਿਖਿਆ ਅਤੇ ਚਰਚਿਤ ਗਾਇਕ “ਜੈਲੀ” ਦਾ ਗਾਇਆ ਦਮਦਾਰ ਟਰੈਕ “ਸ਼ੇਰ ਦਾ ਲਾਇਨ” ਦੁਨੀਆਂ ਭਰ ਵਿੱਚ ਹੋਇਆ ਰਿਲੀਜ਼/ ਮਾਹੀ ਮਲਕੀਤ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 26 ਅਗਸਤ:
ਉੱਘੇ ਪ੍ਰੋਡਿਊਸਰ “ਰਾਮ ਭੋਗਪੁਰੀਆ” ਵੱਲੋਂ ਆਏ ਦਿਨ ਵਧੀਆ ਵਧੀਆ ਗਾਇਕਾਂ ਦੇ ਟਰੈਕ “ਆਰ.ਜੇ. ਬੀਟਸ” ਦੇ ਬੈਨਰ ਹੇਠ ਰੋਜ਼ਾਨਾ ਰਿਲੀਜ਼ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹਾਲ ਹੀ ਵਿੱਚ ਪੰਜਾਬ ਦੇ ਚੋਟੀ ਦੇ ਗੀਤਕਾਰ ਤੇ ਪੇਸ਼ਕਾਰ “ਭੱਟੀ ਭੜੀ ਵਾਲਾ” ਦੀ ਕਲਮ ਦਾ ਲਿਖਿਆ ਅਤੇ ਉੱਘੇ ਗਾਇਕ “ਜੈਲੀ” ਦਾ ਗਾਇਆ ਇੱਕ ਬਹੁਤ ਪਾਵਰਫੁਲ ਗੀਤ “ਸ਼ੇਰ-ਦਾ-ਲੌਇਨ” ਦੁਨੀਆਂ ਭਰ ਦੇ ਸਾਰੇ ਡਿਜਿਟਲ ਪਲੈਟਫਾਰਮਾਂ ਅਤੇ ਯੂਟਿਊਬ ‘ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਬਾਰੇ ਗੱਲਬਾਤ ਕਰਦਿਆਂ ਭੱਟੀ ਭੜੀ ਵਾਲਾ ਨੇ ਦੱਸਿਆ ਕਿ “ਸ਼ੇਰ-ਦਾ-ਲੌਇਨ” ਗੀਤ ਨੂੰ ਸੁਰੀਲੀ ਤੇ ਬੁਲੰਦ ਆਵਾਜ਼ ਦੇ ਮਾਲਕ ਗਾਇਕ “ਜੈਲੀ” ਨੇ ਬਹੁਤ ਹੀ ਰੂਹ ਨਾਲ ਗਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਗੀਤ ਦਾ ਇੱਕ ਇੱਕ ਬੋਲ ਸੁਣਨ ਵਾਲਾ ਹੈ ਜੋ ਸਾਡੇ ਪੰਜਾਬੀ ਗੱਭਰੂਆਂ ਅਤੇ ਜ਼ਿੰਮਾਂ ਵਾਲੇ ਮਿਹਨਤਕਸ਼ ਮੁੰਡਿਆਂ ਨੂੰ ਸਮਰਪਿਤ ਹੈ। ਗੀਤ ਸੁਣਦਿਆਂ “ਜੈਲੀ” ਦੀ ਆਵਾਜ਼ ਧੁਰ ਅੰਦਰ ਤੱਕ ਲਹਿ ਜਾਂਦੀ ਹੈ ਅਤੇ ਸਾਨੂੰ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦੇਂਦੀ ਹੈ। ” ਸ਼ੇਰ-ਦਾ-ਲੌਇਨ” ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਹੈ, ਬਹੁਤ ਮਸ਼ਹੂਰ ਤੇ ਨਾਮਵਰ ਡਾਇਰੈਕਟਰ ਮੁਨੀਸ਼ ਸ਼ਰਮਾ ਨੇ। ਸਭ ਨੂੰ ਨਚਾ ਦੇਣ ਦੀ ਸਮਰੱਥਾ ਰੱਖਣ ਵਾਲੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਉੱਘੇ ਸੰਗੀਤਕਾਰ ਗੁਰਮੀਤ ਸਿੰਘ ਨੇ। ਰਾਮ ਭੋਗਪੁਰੀਆ ਦੀ ਪੇਸ਼ਕਸ਼ ਥੱਲੇ ਇਹ ਟਰੈਕ “ਆਰ.ਜੇ. ਬੀਸਟ” ਵੱਲੋਂ ਬੜੀ ਧੂਮ ਧਾਮ ਨਾਲ ਰਿਲੀਜ਼ ਕੀਤਾ ਗਿਆ ਹੈ, ਜਿਸਨੂੰ ਵੱਖ ਵੱਖ ਡਿਜੀਟਲ ਪਲੇਟਫਾਰਮਾਂ ਸਪੌਟੀਫਾਈ, ਐਮਾਜ਼ਾਨ, ਆਈ ਟਿਊਨ ਵਰਗੀਆਂ 300 ਤੋਂ ਉੱਪਰ ਵੱਡੀਆਂ ਸਾਈਟਾਂ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰੋਡਿਊਸਰ “ਰਾਮ ਭੋਗਪੁਰੀਆ” ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਟਿਊਬ ਉੱਤੇ ਰਿਲੀਜ਼ ਹੋਏ ਇਸ ਟਰੈਕ ਨੂੰ ਦੁਨੀਆਂ ਭਰ ਵਿੱਚ ਰੱਜਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ।
ਮਲਕੀਤ ਮਾਹੀ ਖਰੜ (ਮੋਹਾਲੀ ) – 9417082829