ਭਾਰਤ ਬਨਾਮ ਵੈਸਟਇੰਡੀਜ਼ ਤੀਜੇ ODI ਲਈ ਆਫਲਾਈਨ ਟਿਕਟਾਂ ਦੀ ਵਿਕਰੀ 28 ਸਤੰਬਰ ਤੋਂ ਸ਼ੁਰੂ
ਨਿਊ ਚੰਡੀਗੜ੍ਹ (ਸਹਿਜਧਾਰਾ ਬਿਊਰੋ), 27 ਸਤੰਬਰ:
ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤੀਜੇ ODI ਲਈ ਆਫਲਾਈਨ ਟਿਕਟਾਂ ਦੀ ਵਿਕਰੀ 28 ਸਤੰਬਰ 2026 ਤੋਂ ਸ਼ੁਰੂ ਹੋਵੇਗੀ। ਇਹ ਮੁਕਾਬਲਾ 3 ਅਕਤੂਬਰ 2026 ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ, ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਜਿਹੜੇ ਦਰਸ਼ਕ ਆਫਲਾਈਨ ਟਿਕਟ ਖਰੀਦਣਾ ਚਾਹੁੰਦੇ ਹਨ, ਉਹ PCA ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ (ਮੁੱਲਾਂਪੁਰ) ਦੇ ਗੇਟ ਨੰਬਰ 2 ਦੇ ਬਾਹਰ ਬਣਾਏ ਗਏ ਬਾਕਸ ਆਫਿਸ ਤੋਂ ਟਿਕਟ ਖਰੀਦ ਸਕਦੇ ਹਨ। ਬਾਕਸ ਆਫਿਸ ਦਾ ਸਮਾਂ ਮਿਤੀ 28 ਸਤੰਬਰ 2026 ਤੋਂ ਸਵੇਰੇ 11:00 ਵਜੇ ਤੋਂ ਸ਼ਾਮ 6:00 ਵਜੇ ਤੱਕ ਰਹੇਗਾ।

ਉਨ੍ਹਾਂ ਆਨਲਾਈਨ ਟਿਕਟ ਖਰੀਦਣ ਵਾਲੇ ਦਰਸ਼ਕਾਂ ਲਈ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ PCA ਸਟੇਡੀਅਮ, ਮੋਹਾਲੀ ਦੇ ਬਾਹਰ ਵੀ ਇੱਕ ਵੱਖਰਾ ਬਾਕਸ ਆਫਿਸ ਉਪਲਬਧ ਰਹੇਗਾ। ਇਹ ਬਾਕਸ ਆਫਿਸ ਸਿਰਫ਼ ਉਨ੍ਹਾਂ ਦਰਸ਼ਕਾਂ ਲਈ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਹੀ ਆਨਲਾਈਨ ਟਿਕਟ ਖਰੀਦੀ ਹੋਈ ਹੈ ਅਤੇ ਆਪਣੀ ਫਿਜ਼ੀਕਲ/ ਹਾਰਡ ਕਾਪੀ ਟਿਕਟ ਪ੍ਰਾਪਤ ਕਰਨੀ ਹੈ। ਉਨ੍ਹਾਂ ਇਹਵੀ ਸਪੱਸ਼ਟ ਕੀਤਾ ਕਿ ਮੋਹਾਲੀ ਵਾਲੇ ਬਾਕਸ ਆਫਿਸ ‘ਤੇ ਟਿਕਟਾਂ ਦੀ ਵਿਕਰੀ ਨਹੀਂ ਹੋਵੇਗੀ। ਦੂਜੇ ਪਾਸੇ, ਮੁੱਲਾਂਪੁਰ ਸਟੇਡੀਅਮ ਦੇ ਗੇਟ ਨੰਬਰ 2 ਦੇ ਬਾਹਰ ਸਥਿਤ ਬਾਕਸ ਆਫਿਸ ‘ਤੇ ਦੋਵੇਂ ਸਹੂਲਤਾਂ ਉਪਲਬਧ ਹੋਣਗੀਆਂ ਇਸ ਲਈ, ਜਿਹੜੇ ਦਰਸ਼ਕ ਆਫਲਾਈਨ ਟਿਕਟ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁੱਲਾਂਪੁਰ ਬਾਕਸ ਆਫਿਸ ‘ਤੇ ਹੀ ਆਉਣਾ ਹੋਵੇਗਾ। ਜਿਹੜੇ ਦਰਸ਼ਕ ਪਹਿਲਾਂ ਹੀ ਆਨਲਾਈਨ ਟਿਕਟ ਖਰੀਦ ਚੁੱਕੇ ਹਨ, ਉਹ ਆਪਣੀ ਹਾਰਡ ਕਾਪੀ ਟਿਕਟ ਮੁੱਲਾਂਪੁਰ ਜਾਂ ਮੋਹਾਲੀ – ਦੋਵੇਂ ਵਿੱਚੋਂ ਨਿਰਧਾਰਤ ਬਾਕਸ ਆਫਿਸ ਤੋਂ ਪ੍ਰਾਪਤ ਕਰ ਸਕਦੇ ਹਨ।
