ਪ੍ਰੋ. ਵਿਜੇ ਜੀ. ਗੋਨੀ ਦੀ ਦੇਖ-ਰੇਖ ਹੇਠ ਪੀ.ਜੀ.ਆਈ. ਵੱਲੋਂ ਤਿੰਨ ਰੋਜ਼ਾ ਆਰਥੋਪਲਾਸਟੀ – 2026 ਕਾਨਫਰੰਸ ਸ਼ੁਰੂ

ਦੇਸ਼-ਵਿਦੇਸ਼ ਤੋਂ ਮਾਹਿਰ ਡਾਕਟਰ ਹੋਣਗੇ ਸ਼ਾਮਿਲ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 17 ਸਤੰਬਰ:
ਪੀ.ਜੀ.ਆਈ. ਚੰਡੀਗੜ੍ਹ ਵੱਲੋਂ 17 ਤੋਂ 19 ਸਤੰਬਰ ਤੱਕ ਤਿੰਨ ਰੋਜ਼ਾ ਆਰਥੋਪਲਾਸਟੀ ਕਾਨਫਰੰਸ ਹੋਟਲ ਦੀ ਲਲਿਤ ਵਿੱਚ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਮਾਹਿਰ ਡਾਕਟਰ ਹਿੱਸਾ ਲੈ ਰਹੇ ਹਨ। ਇਸ ਕਾਨਫਰੰਸ ਦੇ ਚੇਅਰਮੈਨ ਪ੍ਰੋ. ਵਿਜੇ ਜੀ. ਗੋਨੀ ਵੱਲੋਂ ਦੱਸਿਆ ਗਿਆ ਕਿ ਇਸ ਕਾਨਫਰੰਸ ਵਿੱਚ ਸਰੀਰ ਦੀਆਂ ਹੱਡੀਆਂ ਦੇ ਜੋੜਾਂ ਨੂੰ ਬਦਲਣ ਲਈ ਨਵੀਆਂ ਤਕਨੀਕਾਂ ਤੇ ਕੀਤੀਆਂ ਜਾ ਰਹੀਆਂ ਖੋਜਾਂ ’ਤੇ ਭਰਪੂਰ ਚਰਚਾ ਹੋਵੇਗੀ। ਇਸ ਕਾਨਫਰੰਸ ਦੇ ਪੈਟਰਨ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਹੋਣਗੇ, ਜਿਹੜੇ ਸੈਸ਼ਨ ਦੇ ਦੂਸਰੇ ਦਿਨ ਸਵਾਗਤੀ ਭਾਸ਼ਣ ਦੇਣਗੇ। ਇਸ ਕਾਨਫਰੰਸ ਵਿੱਚ ਆਸਟਰੇਲੀਆ ਤੋਂ ਡਾ. ਸਾਈਮਨ ਪੀ. ਕੌਫੇ, ਡਾ. ਆਰ.ਪੀ.ਸ਼ੈਟੀ, ਅਫਗਾਨਿਸਤਾਨ ਤੋਂ ਡਾ. ਐਮਲ ਵਾਰਡਾਕ ਅਤੇ ਭਾਰਤ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਮਾਹਿਰ ਡਾਕਟਰ ਹਿੱਸਾ ਲੈ ਰਹੇ ਹਨ। ਕਾਨਫਰੰਸ ਦੇ ਪ੍ਰਬੰਧਕ ਡਾ. ਵਿਜੇ ਜੀ. ਗੋਨੀ ਨੇ ਦੱਸਿਆ ਕਿ ਪ੍ਰਬੰਧਕੀ ਟੀਮ ਵਿੱਚ ਪ੍ਰੋ. ਸਮੀਰ ਅਗਰਵਾਲ, ਪ੍ਰੋ. ਆਰ.ਕੇ. ਕਨੋਜੀਆ, ਡਾ. ਦੀਪਕ ਕੁਮਾਰ ਅਤੇ ਪ੍ਰੋ. ਪੇਬਗ ਸੁਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਕਾਨਫਰੰਸ ਵਿੱਚ ਡਾ. ਜਗਸੀਰ ਸਿੱਧੂ ਬਠਿੰਡਾ, ਡਾ. ਜਤਿੰਦਰ ਸਿੰਗਲਾ, ਡਾ. ਕਰਨ ਸੋਬਤੀ ਅੰਬਾਲਾ, ਡਾ. ਲੋਕੇਸ਼ ਵੀਰੱਪਾ ਬੰਗਲੁਰੂ, ਡਾ. ਐਮ. ਅਜੀਥ ਕੁਮਾਰ ਮੈਗਲੋਰ, ਡਾ. ਕਨਕੁੰਜ ਅਗਰਵਾਲ ਦਿੱਲੀ, ਡਾ. ਨਿਤਿਨ ਬਾਂਸਲ ਬਠਿੰਡਾ, ਡਾ. ਪ੍ਰਤੀਕ ਰਾਠੋੜ ਮਦੁਰਾਇ, ਡਾ. ਰੋਸ਼ਨ ਵਾਡੇ ਮੁੰਬਈ, ਡਾ. ਸਾਭਾਰਾਥੀਨਮ ਜੰਮੂ, ਡਾ. ਸਰਵਪ੍ਰੀਤ ਆਹਲੂਵਾਲੀਆ ਮੋਹਾਲੀ, ਡਾ. ਸ਼ਰਦ ਗੁਪਤਾ ਗਾਜੀਆਬਾਦ, ਡਾ. ਸੰਦੀਪ ਗੁਪਤਾ ਮੋਹਾਲ਼ੀ, ਡਾ. ਸੰਜੀਵ ਮਹਾਜਨ ਲੁਧਿਆਣਾ, ਡਾ. ਸਰਪੁਨੀਤ ਸਿੰਘ ਰੋਪੜ, ਡਾ. ਸੁਮਿਤ ਮਹਾਜਨ ਅੰਮ੍ਰਿਤਸਰ, ਡਾ. ਸ਼ੇਖਰ ਸਨਿਹਾਲ ਲੁਧਿਆਣਾ, ਡਾ. ਸ਼ੇਖਰ ਸ੍ਰੀਵਾਸਤਵ ਦਿੱਲੀ, ਡਾ. ਸੁਭਾਗ ਅਗਰਵਾਲ ਜਲੰਧਰ, ਡਾ.ਸ਼ਿਆਮ ਚੰਦਰ ਮੀਨ ਚੰਡੀਗੜ੍ਹ, ਡਾ. ਤਰੁਨ ਗੋਇਲ ਬਠਿੰਡਾ ਅਤੇ ਡਾ. ਵਿਕਾਸ ਜੈਨ ਇੰਦੌਰ ਤੋਂ ਵੀ ਵਕਤਾ ਹੋਣਗੇ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪ੍ਰੋ. ਵਿਜੇ ਜੀ. ਗੋਨੀ, ਗੋਡਿਆਂ ਅਤੇ ਚੂਲ਼ੇ ਦੀਆਂ ਹੱਡੀਆਂ ਦੇ ਮਾਹਿਰ ਹਨ। ਉਨ੍ਹਾਂ ਪਿਛਲੇ ਸਾਲਾਂ ਵਿੱਚ ਇੱਕ ਸੌ ਛੇ ਸਾਲ ਦੀ ਇੱਕ ਬਜ਼ੁਰਗ ਔਰਤ ਦੀਆਂ ਚੂਲ਼ੇ ਦੀਆਂ ਹੱਡੀਆਂ ਕਾਮਯਾਬੀ ਨਾਲ਼ ਬਦਲ ਕੇ ਦੇਸ਼-ਵਿਦੇਸ਼ ਵਿੱਚ ਵੱਡਾ ਨਾਮਣਾ ਖੱਟਿਆ ਸੀ, ਜਿਸ ਦੀ ਅਜੇ ਵੀ ਕਾਫੀ ਚਰਚਾ ਹੋ ਰਹੀ ਹੈ।
