ਡਰਾਈਵਰ ਬਾਈਆਂ ਦੀ ਜ਼ਿੰਦਗੀ ਨੂੰ ਸਮਰਪਿਤ ਆਤਮੇ ਬੁੱਢੇਵਾਲੀਏ ਦਾ ਘੈਂਟ ਤੇ ਬੰਬ ਗੀਤ ‘ਜੱਟ ਲੰਮੇ ਰੂਟਾਂ ‘ਤੇ’ ਰਿਲੀਜ਼
ਚੰਡੀਗੜ੍ਹ (ਸਹਿਜਧਾਰਾ ਬਿਊਰੋ), 07 ਸਤੰਬਰ:
ਪੰਜਾਬੀ ਗਾਇਕੀ ਵਿੱਚ ਸੋਲੋ ਤੇ ਡਿਊਟ ਗੀਤਾਂ ਵਿੱਚ ਸਿਰੇ ਦਾ ਮੁਕਾਮ ਪਾ ਚੁੱਕੇ ਸਟਾਰ ਗਾਇਕ ਆਤਮਾ ਬੁੱਢੇਵਾਲੀਏ ਦਾ ਲਿਖਿਆ ਤੇ ਗਾਇਆ ਨਵਾਂ ਸਿੰਗਲ ਟਰੈਕ ਗੀਤ ‘ਜੱਟ ਲੰਮੇ ਰੂਟਾਂ ‘ਤੇ’ ਡਰਾਈਵਰ ਭਾਈਚਾਰੇ ਦੀ ਪਸੰਦ ਨੂੰ ਸਮਰਪਿਤ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਵੱਡੀ ਪੱਧਰ ‘ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਸੰਗੀਤ ਦਵਿੰਦਰ ਕੈਂਥ ਵੱਲੋਂ ਤਿਆਰ ਕੀਤਾ ਗਿਆ ਹੈ। ਲੋਕ ਗੀਤ ਇੰਟਰਟੇਨਮੈਂਟ ਵੱਲੋਂ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲੇ ਦੀ ਪੇਸ਼ਕਸ਼ ਵਿੱਚ ਸਰੋਤਿਆਂ ਦੇ ਸਨਮੁੱਖ ਕੀਤੇ ਗਏ ਇਸ ਗੀਤ ਦੇ ਬੋਲ, ਜਿੱਥੇ ਮਨ ਨੂੰ ਲੋਰ ਜਿਹੀ ਚੜਾਉਂਦੇ ਹਨ, ਉੱਥੇ ਇਸ ਗੀਤ ਦਾ ਵੀਡੀਓ ਫਿਲਮਾਂਕਣ ਤੇ ਗਾਇਕ ਆਤਮੇ ਦੀ ਕਮਾਲ ਦੀ ਪਰਫਾਰਮੈਂਟ ਗੀਤ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਹੈ।

ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਬੇਇੰਤਹਾ ਸਰੋਤਿਆਂ ਤੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਪਰਫਾਰਮੈਂਸ ਨੂੰ ਦੇਖਦਿਆਂ ਮਿਹਨਤ ਮੂੰਹੋਂ ਬੋਲਦੀ ਸਾਫ ਦਿਖਾਈ ਦਿੰਦੀ ਹੈ, ਜਿਸ ਬਾਰੇ ਬਾਈ ਆਤਮਾ ਬੁੱਢੇਵਾਲੀਆ ਦਾ ਕਹਿਣਾ ਹੈ ਕਿ ਜਲਦ ਹੀ ਉਹ ਹੋਰ ਵੀ ਸੋਲੋ ਤੇ ਡਿਊਟ ਗੀਤ ਲੈ ਕੇ ਪੰਜਾਬੀ ਗਾਇਕੀ ਦੇ ਪ੍ਰਸੰਸਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ।ਮਲਕੀਤ ਮਾਹੀ ਖਰੜ (ਮੋਹਾਲੀ) – 94170 82829