ਚੱਕਵੇਂ ਅੰਦਾਜ਼ ਵਿੱਚ ਨਵਾਂ ਸਿੰਗਲ ਟਰੈਕ ਡਿਊਟ ਗੀਤ “ਜੱਟ ਦੀ ਗੈਂਗ” ਗਾਇਕ ਸੁੱਖ ਜੰਡੂ ਤੇ ਜਸ਼ਨ ਮੀਤ ਦੀਆਂ ਆਵਾਜ਼ਾਂ ਵਿੱਚ ਵੱਡੇ ਪੱਧਰ ‘ਤੇ ਰਿਲੀਜ਼/ ਮਾਹੀ ਮਲਕੀਤ
ਪੰਜਾਬੀ ਗੀਤ ਸੰਗੀਤ ਦੇ ਅਖਾੜੇ ਵਿੱਚ ਜੇਕਰ ਉੱਚ ਕੋਟੀ ਦੇ ਗੀਤਕਾਰ ਭੱਟੀ ਭੜੀ ਵਾਲੇ ਦੇ ਗੀਤਕਾਰੀ ਸਫਰ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਸੈਂਕੜਿਆਂ ਦੇ ਹਿਸਾਬ ਨਾਲ ਗੀਤ ਲਿਖ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਅਨੇਕਾਂ ਗੀਤ ਸੁਪਰ ਡੁਪਰ ਹਿੱਟ ਸਦਾ ਬਹਾਰ ਗੀਤਾਂ ਦੀ ਤਰ੍ਹਾਂ ਅੱਜ ਵੀ ਕੰਨਾਂ ਵਿੱਚ ਗੂੰਜਦੇ ਸੁਣਾਈ ਦੇ ਦਿੰਦੇ ਹਨ। ਉਸ ਨੂੰ ਜਿੱਥੇ ਗੀਤਕਾਰੀ ਵਿਧਾ ਦੀ ਭਰਪੂਰ ਜਾਣਕਾਰੀ ਹੈ, ਉੱਥੇ ਉਹ ਸੰਗੀਤ ਦੀਆਂ ਸੂਖਮ ਬਰੀਕੀਆਂ ਤੋਂ ਵੀ ਭਲੀਭਾਂਤ ਜਾਣੂ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਅਨੇਕਾਂ ਹੀ ਸਿੰਗਰਾਂ ਦੀਆਂ ਕੈਸਟਾਂ ਤੇ ਸਿੰਗਲ ਟਰੈਕ ਗੀਤਾਂ ਦੀ ਲਗਾਤਾਰ ਪੇਸ਼ਕਾਰੀ ਕਰਦਾ ਆ ਰਿਹਾ ਹੈ।

ਇਨ੍ਹਾਂ ਵਿੱਚੋਂ ਸੈਂਕੜੇ ਗੀਤ ਲੋਕ ਕਚਹਿਰੀ ਵਿੱਚ ਪ੍ਰਵਾਨ ਵੀ ਚੜ੍ਹੇ ਹਨ, ਜਿਸ ਦੀ ਹਿੰਮਤ ਨੂੰ ਤੇ ਲਗਾਤਾਰ ਸੰਗੀਤਕ ਖੇਤਰ ਵਿੱਚ ਸਰਗਰਮੀਆਂ ਨੂੰ ਵਾਕਿਆ ਹੀ ਸਲਾਮ ਕਰਨਾ ਬਣਦਾ ਹੈ। ਇਸੇ ਸੰਦਰਭ ਵਿੱਚ, ਜਿਸ ਦੀ ਪੇਸ਼ਕਾਰੀ ਹਾਲ ਹੀ ਵਿੱਚ ਨਵਾਂ ਸਿੰਗਲ ਟਰੈਕ ਡਿਊਟ ਗੀਤ “ਜੱਟ ਦੀ ਗੈਂਗ” ਗਾਇਕ ਸੁੱਖ ਜੰਡੂ ਤੇ ਜਸ਼ਨਮੀਤ ਦੀਆਂ ਆਵਾਜ਼ਾ ਵਿੱਚ ਸੁਣਨ ਨੂੰ ਮਿਲਿਆ ਹੈ। ਗੀਤ ਦੇ ਬੋਲ ਭੰਗੂ ਫਲਾੜੇ ਵਾਲਾ ਦੀ ਕਲਮ ਤੋਂ ਲਿਖੇ ਹੋਏ ਹਨ, ਜਦਕਿ ਮਿਊਜਿਕ ਡੀ.ਸੀ. ਬੋਸ ਵੱਲੋਂ ਤਿਆਰ ਕੀਤਾ ਗਿਆ। ਵੀਡੀਓ ਐਚ. ਬੀ.ਵੱਲੋਂ ਫਿਲਮਾਈ ਗਈ ਹੈ ਜੋ ਦੇਖਣ ਨੂੰ ਵਧੀਆ ਲੱਗਦੀ ਹੈ ਅਤੇ ਭੱਟੀ ਭੜੀ ਵਾਲੇ ਦੀ ਪੇਸ਼ਕਸ਼ ਵਿੱਚ ਲੋਕ ਗੀਤ ਇੰਟਰਟੇਨਮੈਂਟ ਮਿਊਜ਼ਿਕ ਕੰਪਨੀ ਵੱਲੋਂ ਵੱਡੇ ਪੱਧਰ ‘ਤੇ ਸਰੋਤਿਆਂ ਦੀ ਨਜ਼ਰ-ਏ-ਖਿਦਮਤ ਕੀਤੀ ਗਈ ਹੈ।