ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ “ਖਿਆਲਾਂ ਦੇ ਕੁੱਜੇ” ਲੋਕ-ਅਰਪਣ

ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਸਹਿਜ, ਸੁੰਦਰਤਾ ਅਤੇ ਸੰਵੇਦਨਸ਼ੀਲਤਾ ਵਿਚੋਂ ਉਪਜਦੀ ਹੈ। ਇਹ ਕਵਿਤਾਵਾਂ ਸੱਚ ਦੇ ਨੇੜੇ ਹਨ। ਕਿਤਾਬ ਬਾਰੇ ਪ੍ਰਮੋਦ ਕੁਮਾਰ, ਸਾਬਕਾ ਜਿਲ੍ਹਾ ਅਤੇ ਸ਼ੈਸ਼ਨਜ ਜੱਜ ਜੇ. ਐੱਸ. ਖੁਸ਼ਦਿਲ ਤੇ ਰਾਜਿੰਦਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿਚੋਂ ਰਤਨ ਬਾਬਕਵਾਲਾ, ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ, ਨਰਿੰਦਰ ਕੌਰ ਲੌਂਗੀਆ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਜਗਦੀਪ ਨੂਰਾਨੀ ਨੇ ਕਿਹਾ ਕਿ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਹਿਜ ਨਹਲ ਲਿਖਣਾ ਅਤੇ ਕਿਤਾਬ ਛਪਾਉਣਾ ਵੱਡੀ ਹਿੰਮਤ ਦਾ ਕੰਮ ਹੈ। ਰਾਜਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿੱਚ ਪਿਆਰ, ਯਾਦ, ਵਿਛੋੜਾ, ਦਰਦ ਪ੍ਰਮੁੱਖ ਤੌਰ ਤੇ ਸ਼ਾਮਲ ਹਨ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ। ਉਸਦੀਆਂ ਕਵਿਤਾਵਾਂ ਵਿਚ ਅਸੀਸਾਂ ਵਰਗੀਆਂ ਗੱਲਾਂ ਹਨ। ਸਾਹਿਤ ਵਿਗਿਆਨ ਕੇਂਦਰ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਡਾ. ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਭਰਪੂਰ ਸਿੰਘ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਚੰਡੀਗੜ੍ਹ, ਮੋਹਾਲੀ,ਖਰੜ, ਪੰਚਕੂਲਾ ਤੋਂ ਲਗਭਗ ਅੱਸੀ ਦੇ ਕਰੀਬ ਲੇਖਕ, ਵਿਦਵਾਨ, ਰੰਗ-ਕਰਮੀ ਤੇ ਲੇਖਕ ਹਾਜ਼ਰ ਸਨ।
